ਮਲੇਰਕੋਟਲਾ: 16 ਫਰਵਰੀ (ਬਲਵਿੰਦਰ ਸਿੰਘ ਭੁੱਲਰ) ਇਡੀਅਨ ਫਾਰਮਰ ਐਸੋਸੀਏਸਨ ਦੇ ਜਰਨਲ ਸਕੱਤਰ ਹਰਦੇਵ ਸਿੰਘ ਦੋਗੇਵਾਲ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਸੰਗਾਲਾ ਦੀ ਅਗਵਾਈ ਹੇਠ ਲੁਧਿਆਣਾ ਬਾਈਪਾਸ ’ਤੇ ਲਗਾਏ ਰੋਸ਼ ਧਰਨੇ ਵਿੱਚ ਇਲਾਕੇ ਦੇ ਕਿਸਾਨ ਅਤੇ ਕਿਸਾਨੀ ਲਈ ਹਮਦਰਦੀ ਰੱਖਣ ਵਾਲੇ ਲੋਕ ਆਪ ਮੁਹਾਰੇ ਪਹੁੰਚੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਸੰਗਾਲਾ ਨੇ ਕਿਹਾ ਕੇਂਦਰ ਸਰਕਾਰ ਨੂੰ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਦਿੱਲੀ ਹਾਈਵੇ ਤੇ ਸਿਰਫ ਦੋ ਜਥੇਬੰਦੀਆਂ ਹੀ ਮੋਰਚਾ ਲਾ ਰਹੀਆਂ ਹਨ ਉਹ ਸਾਡੇ ਭਰਾ ਹਨ ਅਸੀਂ ਉਨਾਂ ਦੀ ਪਿੱਠ ਤੇ ਖੜੇ ਹਾਂ ਜੇਕਰ ਕੇਂਦਰ ਸਰਕਾਰ ਨੇ ਜਲਦੀ ਫੈਸਲਾ ਨਾ ਲਿਆ ਤਾਂ ਦਿੱਲੀ ਵਿੱਚ ਇਸ ਵਾਰ ਅਜਿਹਾ ਇਕੱਠ ਕੀਤਾ ਜਾਵੇਗਾ ਕਿ ਮੋਦੀ ਸਰਕਾਰ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ’ਤੇ ਅੱਜ ਜਿਲ੍ਹਾ ਮਲੇਰਕੋਟਲਾ ਅੰਦਰ ਸੜਕੀ ਆਵਾਜਾਈ ਸਮੇਤ ਬਜਾਰ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਸਬਜ਼ੀ ਮੰਡੀ ਮਲੇਰਕੋਟਲਾ ਵੀ ਮੁਕੰਮਲ ਰੂਪ ਵਿਚ ਬੰਦ ਰਹੀ ਅਤੇ ਸਥਾਨਕ ਬੱਸ ਅੱਡੇ ਤੋਂ ਵੀ ਅੱਜ ਬੱਸਾਂ ਦੀ ਆਵਾਜਾਈ ਠੱਪ ਰਹੀ।ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ ਅਤੇ ਲੁਧਿਆਣਾ ਬਾਈਪਾਸ ’ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਅਤੇ ਵੱਖ ਵੱਖ ਟੇ੍ਰਡ ਯੂਨੀਅਨਾਂ ਵੱਲੋਂ ਭਰਵੇਂ ਰੋਸ਼ ਧਰਨੇ ਦਿੱਤੇ ਗਏ। ਟਰੱਕ ਯੂਨੀਅਨ ਚੌਕ ਵਿਚ ਬੀ.ਕੇ.ਯੂ. ਉਗਰਾਹਾਂ, ਸੀਟੂ, ਏਟਕ ਅਤੇ ਮੁਲਾਜਮ ਜਥੇਬੰਦੀਆਂ ਨੇ ਸਾਰਾ ਦਿਨ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ: ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਟਰੇਡ ਯੂਨੀਅਨ ਏਟਕ ਅਤੇ ਸੀਟੂ ਸਮੇਤ ਵੱਖ ਵੱਖ ਮੁਲਾਜਮ ਤੇ ਪੈਨਸ਼ਨਰ ਐਸੋਸ਼ੀਏਸ਼ਨਾਂ ਵੱਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੁਲਵਿੰਦਰ ਸਿੰਘ ਭੂਦਨ, ਕੇਵਲ ਸਿੰਘ ਭੜੀ, ਗੁਰਪਰੀਤ ਸਿੰਘ ਹਥਨ, ਰਵਿੰਦਰ ਸਿੰਘ ਕਾਸਮਪੁਰ, ਸਰਬਜੀਤ ਸਿੰਘ ਭੁਰਥਲਾ, ਤੇਜਵੰਤ ਸਿੰਘ ਕੁਠਾਲਾ, ਸੀ.ਪੀ.ਆਈ.ਐਮ ਦੇ ਸਕੱਤਰ ਕਾ. ਅਬਦੁਲ ਸਤਾਰ , ਬੀਬੀ ਰੁਪਿੰਦਰ ਕੌਰ ਹਥੋਆ, ਸਰਬਜੀਤ ਸਾਬਰੀ, ਚਮਕੌਰ ਸਿੰਘ ਮੁਹਾਲਾ, ਸੁਖਵਿੰਦਰ ਕੌਰ (ਪੰਜਾਬ ਬੋਲਦਾ), ਪੈਨਸ਼ਨਰਜ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਬਨਭੌਰੀ, ਨਿਰਮਲ ਸਿੰਘ ਫਲੌਂਡ, ਡਾ. ਅਬਦੁਲ ਕਲਾਮ ਕਲੱਬ ਦੇ ਜਨਰਲ ਸਕੱਤਰ ਮੁਨਸੀ ਫਾਰੂਕ, ਖੇਤ ਮਜਦੂਰ ਆਗੂ ਕਰਤਾਰ ਸਿੰਘ ਮਹੋਲੀ, ਕਿਸਾਨ ਸਭਾ ਆਗੂ ਬਹਾਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਦਨੇਰ) ਵੱਲੋਂ ਮਨਜਿੰਦਰ ਸਿੰਘ,ਏਟਕ ਆਗੂ ਭਰਪੂਰ ਸਿੰਘ ਬੂਲਾਪੁਰ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਹਥਨ, ਡੀਪੂ ਹੋਲਡਰ ਯੂਨੀਅਨ ਦੇ ਮੁਹੰਮਦ ਸਲੀਮ,ਮੁਲਾਜਮ ਫੈਡਰੇਸ਼ਨ ਆਗੂ ਗੁਲਜ਼ਾਰ ਖਾਂ, ਬੀ.ਕੇ.ਯੂ. ਕਾਦੀਆਂ ਦੇ ਆਗੂ ਰਣਜੀਤ ਸਿੰਘ ਬਾਗੜੀਆਂ, ਆਊਟ ਸੋਰਸ ਯੂਨੀਅਨ ਵੱਲੋਂ ਦਲਬਾਰਾ ਸਿੰਘ, ਸਬਜ਼ੀ ਮੰਡੀ ਯੂਨੀਅਨ ਵੱਲੋਂ ਮੁਹੰਮਦ ਰਮਜ਼ਾਨ, ਗੁਰਜੰਟ ਸਿੰਘ, ਅਜੈਬ ਸਿੰਘ ਕੁਠਾਲਾ, ਨਿਰਮਲ ਸਿੰਘ ਫੌਜੀ, ਨਰਿੰਦਰ ਕੁਮਾਰ ਪ੍ਰਧਾਨ ਬਿਜਲੀ ਬੋਰਡ ਅਤੇ ਰਾਜਵੰਤ ਸਿੰਘ ਪੈਨਸਨਰਜ ਯੂਨੀਅਨ ਬਿਜਲੀ ਬੋਰਡ ਆਦਿ ਆਗੂ ਸ਼ਾਮਿਲ ਸਨ। ਲੁਧਿਆਣਾ ਬਾਈਪਾਸ ’ਤੇ ਵੀ ਲਾਇਆ ਰੋਸ਼ ਧਰਨਾ: ‘ਭਾਰਤ ਬੰਦ’ ਦੇ ਦੇਸ਼ ਵਿਆਪੀ ਸੱਦੇ ਨੂੰ ਕਾਮਯਾਬ ਬਨਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਵਿਚ ਸਾਮਿਲ ਕਿਰਤੀ ਕਿਸਾਨ ਯੂਨੀਅਨ, ਬੀ.ਕੇ.ਯੂ. (ਕਾਦੀਆਂ), ਬੀ.ਕੇ.ਯੂ. ਡਕੌਂਦਾ (ਬੁਰਜਗਿੱਲ) ਅਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਲੁਧਿਆਣਾ ਬਾਈਪਾਸ ’ਤੇ ਰੋਸ਼ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ। ਰੋਸ਼ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰੁਪਿੰਦਰ ਸਿੰਘ ਚੌਂਦਾ, ਬੀ.ਕੇ.ਯੂ. (ਕਾਦੀਆਂ) ਦੇ ਸੀਨੀ. ਮੀਤ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਨਰੇਸ਼ ਕੁਮਾਰ ਨਾਰੀਕੇ, ਜਤਿੰਦਰ ਸਿੰਘ ਮਹੋਲੀ, ਕੁਲਵਿੰਦਰ ਸਿੰਘ ਹਿੰਮਤਾਣਾ, ਬੀ.ਕੇ.ਯੂ. ਡਕੌਂਦਾ (ਬੁਰਜਗਿੱਲ) ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਰੋਹਣੋਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਚੂੰਘਾਂ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮਾਨ ਸਿੰਘ ਸੱਦੋਪੁਰ,ਚਮਕੌਰ ਸਿੰਘ ਹਥਨ, ਪੰਜਾਬ ਸਟੂਡੈਂਟਸ ਯੂਨੀਅਨ ਦੀ ਜਿਲ੍ਹਾ ਕਮਲਦੀਪ ਕੌਰ ਬਾਘਾ ਪੁਰਾਣਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਜਗਤਾਰ ਸਿੰਘ ਤੋਲੇਵਾਲ, ਕੁਲ ਹਿੰਦ ਕਿਸਾਨ ਸਭਾ ਵੱਲੋਂ ਜੁਗਰਾਜ ਸਿੰਘ ਮਹੇਰਨਾ, ਸਮਸ਼ੇਰ ਸਿੰਘ ਗਿੱਲ, ਪ੍ਰਮੇਸ਼ਵਰਪਾਲ ਇੰਟਕ, ਕਰਮਜੀਤ ਸਿੰਘ ਬਨਭੌਰਾ, ਮਨਜੀਤ ਸਿੰਘ ਭੁਲਰਾਂ, ਜਿਲ੍ਹਾ ਪ੍ਰਧਾਨ ਜਗਦੀਸ ਸਿੰਘ (ਸਾਰੇ ਆਗੂ ਬੀ.ਕੇ.ਯੂ. ਕਾਦੀਆਂ), ।ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵੱਲੋਂ ਧਰਨਾਕਾਰੀਆਂ ਲਈ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਲੰਗਰਾਂ ਦੇ ਪ੍ਰਬੰਧ ਕੀਤੇ ਗਏ।