ਮਾਲੇਰਕੋਟਲਾ, 5 ਅਪ੍ਰੈਲ, (ਬਲਵਿੰਦਰ ਸਿੰਘ ਭੁੱਲਰ) : ਵਾਤਾਵਰਨ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਵਲੋਂ ਆਪਣੀ ਸਟੇਟ ਨੋਡਲ ਏਜੰਸੀ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜ਼ੀ ਚੰਡੀਗੜ੍ਹ ਦੇ ਸਰਗਰਮ ਸਹਿਯੋਗ ਸਦਕਾ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਲਗਾਤਾਰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਗੰਡੋਆ ਖਾਦ ਨੂੰ ਅਪਨਾਉਣ। ਡਾ.ਆਦਰਸ਼ਪਾਲ ਵਿੱਗ ਜਿਹੜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੀ ਹਨ ਦਾ ਕਹਿਣਾ ਹੈ ਕਿ ਗੰਡੋਏ ਹਰ ਪ੍ਰਕਾਰ ਦੇ ਜੈਵਿਕ ਪਦਾਰਥ ਜਿਵੇਂ ਗੋਬਰ,ਗਲੇ ਸੜੇ੍ਹ ਪੱਤੇ,ਬੂਟੇ ਦੀਆਂ ਜੜ੍ਹਾਂ,ਸਬਜੀਆਂ ਦੀ ਰਹਿੰਦ ਖੂੰਹਦ, ਨੀਮਾਟੋਡ,ਬੈਕਟੀਰੀਆ ਅਤੇ ਉੱਲੀ ਆਦਿਕ ਨੂੰ ਖਾ ਜਾਂਦੇ ਹਨ। ਖਾਦ ਦੇ ਰੂਪ ਵਿੱਚ ਪਾਲੇ੍ਹ ਜਾ ਰਹੇ ਇਹ ਗੰਡੋਏ ਹਵਾ,ਪਾਣੀ ਅਤੇ ਛਾਂ ਵਿੱਚ ਜੈਵਿਕ ਖਾਦ ਤਿਆਂਰ ਕਰਨ, ਕਚਰੇ ਨੂੰ ਗਲਣ ਸੜਣ ਵਿੱਚ ਮੱਦਦ ਕਰਦੇ ਹਨ ਅਤੇ ਇਸ ਸਾਰੀ ਪ੍ਰਕਿਿਰਆ ਨੂੰ ਵਰਮੀਕੰਪੋਸਟਿੰਗ (ਗੰਡੋਆ ਖਾਦ ਤਿਆਰ ਕਰਨਾ) ਕਹਿੰਦੇ ਹਨ। ਡਾ.ਕੁਲਬੀਰ ਸਿੰਘ ਬਾਠ, ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਟੈਕਨਾਲੋਜੀ ਚੰਡੀਗੜ੍ਹ ਅਤੇ ਡਾ.ਜਸਵਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਦਾ ਕਿਸਾਨਾਂ ਨੂੰ ਕਹਿਣਾ ਹੈ ਕਿ ਅਗਰ ਉਹ ਰਸਾਇਣਕ ਖਾਦਾਂ ਦੇ ਬਦਲ ਵਜੋਂ ਗੰਡੋਆ ਵਰਗੀ ਜੈਵਿਕ ਖਾਦ ਦੀ ਵਿੱਧੀ ਨੂੰ ਅਪਣਾ ਲੈਣ ਤਾਂ ਇਸ ਰਾਹੀਂ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ, ਮਿੱਟੀ ਦੀ ਬਣਤਰ ਵਿੱਚ ਸੁਧਾਰ ,ਪੌਦੇ ਦੀਆਂ ਜੜਾ੍ਹ ਦਾ ਵਿਕਾਸ, ਮਿੱਟੀ ਦੀ ਪਾਣੀ ਰੱਖਣ ਦੀ ਸਮਰੱਥਾ ਵਿੱਚ ਵਾਧਾ, ਜੈਵਿਕ ਕਚਰੇ ਦਾ ਖਾਤਮਾ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ, ਮਿੱਟੀ ਵਿੱਚ ਸੂਖਮ ਜੀਵਾਣੂਆਂ ਦੀ ਭਰਮਾਰ, ਜਹਿਰੀਲੇ ਰਸਾਇਣਾਂ ਤੋਂ ਮੁਕਤੀ, ਪੌਸਟਿਕ ਤੱਤਾਂ ਦੀ ਭਰਮਾਰ ਅਤੇ ਬੂਟਿਆਂ ਵਿੱਚ ਬੀਮਾਰੀਆਂ ਦੀ ਰੋਕਥਾਮ ਬਣੀ ਰਹੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਮੋਬਾਇਲ ਨੰਬਰ 9417062796 ਅਤੇ 98140 72549 ਤੇ ਸੰਪਰਕ ਕੀਤਾ ਜਾ ਸਕਦਾ ਹੈ।