ਟੋਰਾਂਟੋ: ਭਾਰਤ ਵਿੱਚ ਅਤਿਵਾਦੀ ਐਲਾਨੇ ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਇੱਕ ਹੋਰ ਸਿੱਖ ਵੱਖਵਾਦੀ ਆਗੂ ਦੇ ਕੈਨੇਡਾ ਦੇ ਉਟਾਰੀਓ ਸੂਬੇ ‘ਚ ਘਰ ‘ਤੇ ਗੋਲੀਬਾਰੀ ਕੀਤੀ ਗਈ। ਮੀਡੀਆ ਦੀ ਇੱਕ ਖਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ। ਇਹ ਘਟਨਾ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਆਗੂ ਹਰਦੀਪ ਸਿੰਘ ਨਿੱਝਰ (ਜਿਸ ਦੀ ਪਿਛਲੇ ਬ੍ਰਿਿਟਸ਼ ਕੋਲੰਬੀਆ ‘ਚ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ) ਦੇ ਦੋਸਤ ਸਿਮਰਨਜੀਤ ਸਿੰਘ ਦੇ ਸਰੀ ਸਥਿਤ ਘਰ ‘ਤੇ ਫਾਇਰਿੰਗ ਦੀ ਘਟਨਾ ਤੋਂ ਕੁਝ ਦਿਨਾਂ ਬਾਅਦ ਵਾਪਰੀ ਹੈ। ‘ਗਾਰਡੀਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਬਰੈਂਪਟਨ ਵਿੱਚ ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਗੋਸਲ ਦੇ ਉਸਾਰੀ ਅਧੀਨ ਮਕਾਨ ਦੀ ਖਿੜਕੀ ਵਿੱਚੋਂ ਸੋਮਵਾਰ ਨੂੰ ਕਾਰਤੂਸ ਦਾ ਇੱਕ ਖੋਲ੍ਹ ਬਰਾਮਦ ਹੋਇਆ। ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਪੀਲ ਖੇਤਰੀ ਪੁਲੀਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਹੋਰ ਗੋਲੀਆਂ ਚਲਾਈਆਂ ਗਈਆਂ ਹੋ ਸਕਦੀਆਂ ਹਨ। ਹਾਲਾਂਕਿ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਕਾਰਤੂਸ ਦਾ ਖੋਲ ਮਿਿਲਆ ਹੈ।