ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ ਅਹਿਮ ਐਲਾਨ ਕੀਤਾ ਹੈ। ਹੁਣ ਨਿੱਜੀ ਕਾਲਜਾਂ ਤੋਂ ਗਰੈਜੂਏਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਇਸ ਦੇ ਨਾਲ ਹੀ ਸਾਰੇ ਵਿਿਦਆਰਥੀਆ ਦੇ ਪਰਵਾਰਾਂ ਨੂੰ ਵੀ ਹੁਣ ਵਰਕ ਪਰਮਿਟ ਤੋਂ ਵਾਝਾ ਰਹਿਣਾ ਪਵੇਗਾ। ਇਮੀਗੇ੍ਰਸਨ, ਰਫਿਊਜੀਜ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਐਲਾਨ ਕੀਤਾ ਹੈ ਕਿ ਉਹ ਸਟੱਡੀ ਵੀਜ਼ਾ ਜਾਰੀ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ‘ਤੇ ਦੋ ਸਾਲਾ ਲਈ ਇਕ ਬੰਦਿਸ਼ ਲਗਾਏਗਾ।ਮੀਡੀਆ ਰਿਪੋਰਟਾਂ ਅਨੁਸਾਰ ਆਈਆਰਸੀਸੀ ਦਾ ਕਹਿਣਾ ਹੈ ਕਿ ਅਗਲੇ ਦੋ ਸਾਲਾਂ ਵਿਚ ਕੈਨੇਡੀਅਨ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਵਿਚ 35 ਫ਼ੀ ਸਦੀ ਦੀ ਕਮੀ ਆਵੇਗੀ। ਇਹ ਜਾਣਕਾਰੀ ਆਈਆਰਸੀਸੀ ਅਤੇ ਯੂਨੀਵਰਸਿਟੀਜ਼ ਕੈਨੇਡਾ ਵਿਚਕਾਰ ਇਕ ਅੰਦਰੂਨੀ ਮੀਮੋ ਤੋਂ ਪ੍ਰਾਪਤ ਕੀਤੀ ਗਈ ਸੀ। ਇਸ ਉਪਾਅ ਦੀ ਵਿਆਪਕ ਤੌਰ ‘ਤੇ ਉਮੀਦ ਕੀਤੀ ਜਾ ਰਹੀ ਸੀ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਸੰਬਰ ਦੀ ਇਕ ਪ੍ਰੈਸ ਰਿਲੀਜ਼ ਵਿੱਚ 2023 ਦੀਆਂ ਗਰਮੀਆਂ ਵਿਚ ਇਨ੍ਹਾਂ ਬੰਦਿਸ਼ਾਂ ਬਾਰੇ ਜਨਤਕ ਤੌਰ ‘ਤੇ ਚਰਚਾ ਕਰਨੀ ਸ਼ੁਰੂ ਕਰ ਦਿਤੀ ਸੀ ਕਿ “ਸਤੰਬਰ 2024 ਸਮੈਸਟਰ ਤੋਂ ਪਹਿਲਾਂ ਅਸੀਂ ਇਹ ਯਕੀਨੀ ਬਣਾਉਣ ਲਈ ਵੀਜ਼ਾ ਨੂੰ ਸੀਮਤ ਕਰਨ ਸਮੇਤ ਲੋੜੀਂਦੇ ਉਪਾਅ ਕਰਨ ਲਈ ਤਿਆਰ ਹਾਂ ਕਿ ਮਨੋਨੀਤ ਸਿਖਲਾਈ ਸੰਸਥਾਵਾਂ ਅਕਾਦਮਿਕ ਅਨੁਭਵ ਦੇ ਹਿੱਸੇ ਵਜੋਂ ਢੁਕਵੀਂ ਅਤੇ ਲੋੜੀਂਦੀ ਵਿਿਦਆਰਥੀ ਸਹਾਇਤਾ ਪ੍ਰਦਾਨ ਕਰਦੀਆਂ ਹਨ।ਇਮੀਗ੍ਰੇਸ਼ਨ ਮੰਤਰੀ ਨੇ ਪਿਛਲੇ ਹਫਤੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਅਸਥਾਈ ਨਿਵਾਸੀਆਂ, ਖ਼ਾਸ ਕਰ ਕੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੇ ਸਬੰਧ ਵਿਚ ਉਪਾਵਾਂ ਦਾ ਐਲਾਨ ਕਰੇਗਾ। ਵਿਿਦਆਰਥੀਆਂ ਦੀ ਗਿਣਤੀ ਸੀਮਤ ਕਰਨ ਬਾਰੇ ਕਾਰਵਾਈ ਕਰਨ ਲਈ ਆਈਆਰਸੀਸੀ ‘ਤੇ ਦਬਾਅ ਵਧ ਰਿਹਾ ਹੈ। ਮੰਤਰੀ ਨੇ ਕਿਹਾ ਹੈ ਕਿ ਵਿਿਦਆਰਥੀਆਂ ਦੀ ਗਿਣਤੀ ਸਰਕਾਰੀ ਸਿਸਟਮ ਦੀ ਅਖੰਡਤਾ ਲਈ ਇਕ ਹੋਰ ਚੁਣੌਤੀ ਬਣ ਚੁੱਕੀ ਹੈ। ਸੀਟੀਵੀ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਕੁਝ ਸੰਸਥਾਵਾਂ ਵਿਚ ਦੇਸ਼ ਤੋਂ ਬਾਹਰ ਦੇ ਲੋਕ ਪ੍ਰੀਮੀਅਮ ਡਾਲਰ ਦਾ ਭੁਗਤਾਨ ਕਰਦੇ ਹਨ ਪਰ ਜ਼ਰੂਰੀ ਤੌਰ ‘ਤੇ ਉਹ ਸਿਿਖਆ ਪ੍ਰਾਪਤ ਨਹੀਂ ਕਰਦੇ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ।