ਨਵੀਂ ਦਿੱਲੀ,-ਰਾਣੀ ਬਾਗ ਇਲਾਕੇ ਵਿਚ ਆਪਣੀ ਗਰਲਫ੍ਰੈਂਡ ਦੇ ਚਰਿੱਤਰ ‘ਤੇ ਸ਼ੱਕ ਦੇ ਚੱਲਦਿਆਂ ਚਾਕੂ ਅਤੇ ਸ਼ੇਵਿੰਗ ਬਲੇਡ ਨਾਲ 20 ਤੋਂ ਵੱਧ ਵਾਰ ਕਰ ਕੇ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਾਂਡਵ ਕੁਮਾਰ ਵਾਸੀ ਬੁੱਧ ਵਿਹਾਰ ਫੇਜ਼-3 ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਮੰਗਲਸੂਤਰ, ਚਾਕੂ ਅਤੇ ਬਲੇਡ ਬਰਾਮਦ ਹੋਏ ਹਨ।ਪੁਲਸ ਅਧਿਕਾਰੀਆਂ ਨੇ ਦੱਸਿਆ। ਕਿ ਬੀਤੇ ਵੀਰਵਾਰ ਰਾਣੀ ਬਾਗ ਪੁਲਸ ਨੂੰ ਰੇਲਵੇ ਟੈਕ, ਰੇਲਵੇ ਯਾਰਡ, ਸ਼ਕੁਰਬਸਤੀ ਤੋਂ ਇਕ 30 ਸਾਲਾ ਲੜਕੀ ਦੀ ਖੂਨ ਨਾਲ ਲੱਥਪੱਥ ਲਾ ਮਿਲੀ ਸੀ। ਜਿਸ ਤਰ੍ਹਾਂ ਲਾਸ਼ ਦੇ ਨੇੜੇ ਖੂਨ ਮਿਿਲਆ ਸੀ, ਉਸ ਤੋਂ ਲੱਗਦਾ ਸੀ ਕਿ ਕਤਲ ਕੁਝ ਘੰਟੇ ਪਹਿਲਾਂ ਹੀ ਹੋਇਆ ਸੀ।