ਨਵੀਂ ਦਿੱਲੀ: ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ-ਮੇਨਜ਼ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਦੱਸਿਆ ਕਿ ਪ੍ਰੀਖਿਆ ਦੇ ਪਹਿਲੇ ਐਡੀਸ਼ਨ ਵਿੱਚ 23 ਉਮੀਦਵਾਰਾਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤਿਲੰਗਾਨਾ ਦੇ ਉਮੀਦਵਾਰ ਹਨ। ਪਹਿਲੇ ਐਡੀਸ਼ਨ ਲਈ 11.70 ਲੱਖ ਤੋਂ ਵੱਧ ਉਮੀਦਵਾਰ ਪ੍ਰੀਖਿਆ ਵਿੱਚ ਬੈਠੇ ਸਨ। ਇਸ ਪ੍ਰੀਖਿਆ ਵਿੱਚੋਂ ਤਿਲੰਗਾਨਾ ਦੇ ਸੱਤ, ਹਰਿਆਣਾ ਤੇ ਦਿੱਲੀ ਦੇ ਦੋ-ਦੋ, ਆਂਧਰਾ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਤਿੰਨ-ਤਿੰਨ, ਗੁਜਰਾਤ, ਕਰਨਾਟਕ ਅਤੇ ਤਾਮਿਲਨਾਡੂ ਦੇ ਇੱਕ-ਇੱਕ ਉਮੀਦਵਾਰ ਨੂੰ ਪੂਰੇ 100 ਅੰਕ ਹਾਸਲ ਕੀਤੇ ਹਨ। ਇਹ ਸਾਰੇ ਲੜਕੇ ਸਨ। ਐੱਨਟੀਏ ਅਧਿਕਾਰੀਆਂ ਮੁਤਾਬਕ, ਐੱਨਟੀਏ ਸਕੋਰ ਆਮ ਅੰਕ ਹਨ।