ਚੰਡੀਗੜ੍ਹ : ਸਮਾਜ ਸੇਵੀ ਅਨਮੋਲ ਕਵਾਤਰਾ ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣ ਲੜੇਗੀ ਤਾਂ ਉਹ ਉਸ ਵਿਰੁਧ ਖੜ੍ਹਨਗੇ। ਅਨਮੋਲ ਕਵਾਤਰਾ ਨੇ ਕਿਹਾ ਕਿ ਨਾ ਤਾਂ ਉਹ ਭਾਜਪਾ ਵਿਰੁਧ ਹਨ ਅਤੇ ਨਾ ਹੀ ਕਾਂਗਰਸ ਵਿਰੁਧ ਹਨ ਪਰ ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿਤੇ ਹਨ। ਇਸ ਤੋਂ ਇਲਾਵਾ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਨੂੰ ਲੈ ਕੇ ਵੀ ਵਿਵਾਦਤ ਬਿਆਨ ਦਿਤੇ ਸੀ। ਉਨ੍ਹਾਂ ਕਿਹਾ, “ਮੈਂ ਖ਼ੁਦ ਸਨਾਤਨ ਪਵਾਰ ਵਿਚੋਂ ਹਾਂ ਪਰ ਕੰਗਨਾ ਨੇ ਸਿੱਖਾਂ ਦੇ ਅਕਸ ਬਾਰੇ ਬਹੁਤ ਗਲਤ ਬੋਲਿਆ ਹੈ। ਇਕ ਵਾਰ ਪੰਜਾਬ ਦੇ ਮਾਹੌਲ ਨੂੰ ਸਮਝਣਾ ਚਾਹੀਦਾ ਹੈ। ਮੈਂ ਇਕ ਹਿੰਦੂ ਹੋਣ ਦੇ ਬਾਵਜੂਦ ਪੰਜਾਬ ਵਿਚ ਸੱਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹਾਂ। ਦੇਸ਼ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।