ਰਾਜਕੋਟ-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਇਸ ਸਾਲ ਵੈਸਟਇੰਡੀਜ਼ ਤੋਂ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਰੋਹਿਤ ਸ਼ਰਮਾ ਭਾਰਤ ਦੀ ਕਪਤਾਨੀ ਕਰੇਗਾ। ਭਾਰਤ ਕੋਲ ਹਾਰਦਿਕ ਪੰਡਯਾ ਦੇ ਰੂਪ ਵਿਚ ਛੋਟੇ ਸਵਰੂਪ ਵਿਚ ਫੁੱਲਟਾਈਮ ਕਪਤਾਨ ਹੈ ਪਰ ਵਨ ਡੇ ਵਿਸ਼ਵ ਕੱਪ 2023 ਵਿਚ ਆਸਟ੍ਰੇਲੀਆ ਹੱਥੋਂ ਫਾਈਨਲ ਵਿਚ ਹਾਰ ਜਾਣ ਤੋਂ ਬਾਅਦ ਵਿਰਾਟ ਕੋਹਲੀ ਤੇ ਰੋਹਿਤ ਵਰਗੇ ਸੀਨੀਅਰ ਬੱਲੇਬਾਜ਼ਾਂ ਨੇ ਜੂਨ ਵਿਚ ਹੋਣ ਵਾਲੇ ਟੀ- 20 ਵਿਸ਼ਵ ਕੱਪ ਵਿਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ।