ਚੰਡੀਗੜ੍ਹ: ਡੇਰਾ ਬਿਆਸ ‘ਤੇ ਲਾਗਲੇ ਪਿੰਡ ਵੜੈਚ ਦੀ ਜ਼ਮੀਨ ‘ਚੋਂ ਰੇਤ ਕੱਢਣ ਕਾਰਨ ਜ਼ਮੀਨ ਵਿਚ 30 ਫੁੱਟ ਦੀ ਖਾਈ ਬਣਨ ਦਾ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਜਾਂਚ ਸਬੰਧੀ ਪਟੀਸ਼ਨ ਦੀ ਸੁਣਵਾਈ ਹਾਈ ਕੋਰਟ ਨੇ ਅੱਗੇ ਪਾ ਦਿਤੀ ਹੈ। ਇਸ ਮਾਮਲੇ ਦੀ ਜਾਂਚ ਹਾਈਕੋਰਟ ਕੋਲੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਇਕ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਹਾਈ ਕੋਰਟ ਨੇ ਡੇਰਾ ਬਿਆਸ ਸਮੇਤ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਸੀ। ਲੋਕ ਭਲਾਈ ਇਨਸਾਫ਼ ਸੁਸਾਇਟੀ ਨੇ ਐਡਵੋਕੇਟ ਜਤਿੰਦਰਜੀਤ ਕੌਰ ਰਾਹੀਂ ਦਾਖ਼ਲ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਵੜੈਚ ਦੀ ਸ਼ਾਮਾਂ ਜ਼ਮੀਨ ਪਿੰਡ ਡੇਰਾ ਜੈਮਲ ਸਿੰਘ ਪੰਚਾਇਤ ਨਾਲ ਵਟਾਈ ਗਈ ਸੀ ਪਰ ਇਹ ਜ਼ਮੀਨ ਡੇਰੇ ਦੇ ਨਾਂ ‘ਤੇ ਰਿਕਾਰਡ ਵਿਚ ਚੜ੍ਹ ਗਈ।