ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਮੋਹਰੀ ਉਮੀਦਵਾਰ ਹਨ।ਰਾਸ਼ਟਰਪਤੀ ਚੋਣਾਂ ਲਈ ਆਪਣੀ ਦਾਅਵੇਦਾਰੀ ਲਈ ਪ੍ਰਾਇਮਰੀ ਖਾਤਰ ਰਜਿਸਟਰੇਸ਼ਨ ਕਰਾਉਣ ਲਈ ਨਿਊ ਹੈਂਪਸ਼ਾਇਰ ਵਿਚ ਡੋਨਾਲਡ ਟਰੰਪ ਨੇ ਇਕ ਰੈਲੀ ਕੀਤੀ, ਜਿੱਥੇ ਉਨ੍ਹਾਂ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੇ ਮੁੱਦੇ ਉਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਆਲੋਚਨਾ ਕੀਤੀ ਤੇ ਅਮਰੀਕਾ ਉਤੇ ਆਇਰਨ ਡੋਮ-ਵਰਗੀ ਮਿਜ਼ਾਈਲ ਰੱਖਿਆ ਢਾਲ ਬਣਾਉਣ ਦਾ ਅਹਿਦ ਕੀਤਾ।