ਨਵੀਂ ਦਿੱਲੀ : ਦਿੱਲੀ ਪੁਲਸ ਨੇ ਕਿਸਾਨਾਂ ਦੇ ‘ਦਿੱਲੀ ਕੂਚ’ ਕਾਰਨ ਪੈਦਾ ਹੋਏ ਵਿਆਪਕ ਤਣਾਅ ਅਤੇ ‘ਸਮਾਜਿਕ ਅਸ਼ਾਂਤੀ’ ਨੂੰ ਧਿਆਨ ‘ਚ ਰਖਦਿਆਂ ਕੌਮੀ ਰਾਜਧਾਨੀ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਇਹ ਹੁਕਮ ਇਕ ਮਹੀਨੇ ਤੱਕ ਲਾਗੂ ਰਹੇਗਾ। ਇਸ ਦੌਰਾਨ ਦਿੱਲੀ ਪੁਲਸ ਦੇ 5000 ਜਵਾਨਾਂ ਦੇ ਨਾਲ ਕੇਂਦਰ ਸਰਕਾਰ ਵਲੋਂ 22 ਕੰਪਨੀਆਂ ਪੈਰਾਮਿ- ਲਟਰੀ ਫੋਰਸ ਦੀਆਂ ਲਗਾਈਆਂ ਗਈਆਂ ਹਨ।ਦਿੱਲੀ ਪੁਲਸ ਦੇ ਕਮਿਸ਼ਨਰ ਸੰਜੇ ਅਰੋੜਾ ਵੱਲੋਂ ਸੋਮਵਾਰ ਜਾਰੀ ਹੁਕਮਾਂ ‘ਚ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਜਲੂਸ ਕੱਢਣ ਅਤੇ ਸੜਕਾਂ ਤੇ ਰਸਤਿਆਂ ਨੂੰ ਰੋਕਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।