ਸ੍ਰੀਨਗਰ: ਪਿਛਲੇ ਹਫ਼ਤੇ ਪੰਜਾਬ ਦੇ ਦੋ ਮਜ਼ਦੂਰਾਂ ਦੀ ਹੱਤਿਆ ਕਰਨ ਵਾਲੇ ਦਹਿਸ਼ਤਗਰਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਡੀਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਹਮਲੇ ਲਈ ਵਰਤਿਆ ਗਿਆ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਦਹਿਸ਼ਤਗਰਦ ਆਦਿਲ ਮਨਜ਼ੂਰ ਲਾਂਗੂ, ਜਿਸ ਨੇ ਲੰਘੀ 7 ਫਰਵਰੀ ਨੂੰ ਹੱਬਾ ਕਦਲ ਇਲਾਕੇ ‘ਚ ਪੰਜਾਬ ਦੇ ਦੋ ਮਜ਼ਦੂਰਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਪਾਕਿਸਤਾਨ ਆਧਾਰਿਤ ਹੈਂਡਲਰਾਂ ਨੇ ਸੋਸ਼ਲ ਮੀਡੀਆ ਜ਼ਰੀਏ ਦਹਿਸ਼ਤਗਰਦੀ ‘ਚ ਸ਼ਾਮਲ ਕੀਤਾ ਸੀ।