ਲੁਧਿਆਣਾ : ਪੰਜਾਬ ‘ਚ ਪਿਛਲੇ ਚਾਰ ਦਿਨਾਂ ਤੋਂ ਦਿਨ ਵੇਲੇ ਤੇਜ਼ ਧੁੱਪ ਨਿਕਲ ਰਹੀ ਹੈ। ਜਿਸ ਨਾਲ ਪਿਛਲੇ ਦੋ ਦਿਨਾਂ ਤੋਂ ਦਿਨ ਦਾ ਤਾਪਮਾਨ ਕਈ ਜ਼ਿਿਲ੍ਹਆਂ ‘ਚ 25 ਿਡ ਗ ਰਹੀ ਸੈਲਸੀਅਸ ਤੇ ਕਈ ਜ਼ਿਿਲ੍ਹਆਂ ‘ਚ 24 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਹੈ। ਬੁੱਧਵਾਰ ਨੂੰ ਵੀ ਪੰਜਾਬ ਦੇ ਚੰਡੀਗੜ੍ਹ, ਪਟਿਆਲਾ ਤੇ ਲੁਧਿਆਣਾ ‘ਚ ਦਿਨ ਦਾ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ ਜਦਕਿ ਹੋਰ ਜ਼ਿਿਲ੍ਹਆਂ ਵਿਚ 22 ਤੋਂ 24 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ ਦੋ ਦਿਨ ਬਾਅਦ ਪੰਜਾਬ ‘ਚ ਮੌਸਮ ਮੁੜ ਬਦਲੇਗਾ। ਪਹਾੜੀ ਖੇਤਰਾਂ ‘ਚ ਪਛਮੀ ਗੜਬੜੀ ਦੇ ਸਰਗਰਮ ਹੋਣ ਨਾਲ 18 ਤੋਂ 20 ਫਰਵਰੀ ਤਕ ਬੱਦਲ ਛਾਏ ਰਹਿਣ, ਬੂੰਦਾਬਾਂਦੀ ਤੇ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ ਜਿਸ ਕਾਰਨ ਦਿਨ ਵੇਲੇ ਠੰਢ ਵਧ ਸਕਦੀ ਹੈ।