ਅਮਰਗੜ੍ਹ, 16 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਸਰਕਾਰ ਵਲੋਂ ਤਹਿਸੀਲਾਂ ਅਤੇ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਤਕਰੀਬਨ ਤਿੰਨ ਦਰਜਨ ਤੋਂ ਵੀ ਵੱਧ ਸੇਵਾਵਾਂ ਨੂੰ ਹੁਣ ਪਿੰਡਾਂ ਤੱਕ ਨਹੀਂ ਬਲਕਿ ਪੰਜਾਬ ਵਸਦੇ ਲੋਕਾਂ ਦੇ ਘਰ ਘਰ ਤੱਕ ਪੁਚਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।ਸੂਬੇ ਵਿੱਚ ਰਾਜ ਕਰਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਲੋਕਾਂ ਨੂੰ ਜਰੂਰੀ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਸਕੀਮ ਤਹਿਤ ਜਿਿਲਆਂ ਅਤੇ ਤਹਿਸੀਲਾਂ ਵਿੱਚ ਬੈਠਦੇ ਅਫਸਰ ਹੁਣ ਪਿਛਲੇ ਲੰਬੇ ਅਰਸੇ ਤੋਂ ਲੋਕਾਂ ਨੂੰ ਪਿੰਡ ਪਿੰਡ ਅਤੇ ਘਰ ਘਰ ਜਾ ਕ ੇਅਤੇ ਵਿਸ਼ੇਸ਼ ਕੈਂਪ ਲਗਾ ਕੇ ਲਗਾਤਾਰ ਸੇਵਾਵਾਂ ਦੇਣ ਵਿੱਚ ਲੱਗੇ ਹੋਏ ਹਨ। ਪਿੰਡਾਂ ਅਤੇ ਸ਼ਹਿਰਾਂ ਅੰਦਰ ਵਸਦੀ ਪਬਲਿਕ ਨੂੰ ਕਿਸੇ ਤਰਾਂ੍ਹ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਅੱਜ ਪਿੰਡ ਭੁੱਲਰਾਂ ਅਤੇ ਬਨਭੌਰਾ ਵਿਖੇ ਉਕਤ ਸੇਵਾਵਾਂ ਦੇਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਜਿੱਥੇ ਤਹਿਸੀਲ ਅਮਰਗੜ੍ਹ ਦੀ ਮਾਨਯੋਗ ਐਸਡੀਐਮ ਸਾਹਿਬਾ ਨੇ ਇਨ੍ਹਾਂ ਕੈਂਪਾਂ ਅੰਦਰ ਪਹੁੰਚੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਅਨੇਕਾਂ ਸੇਵਾਵਾਂ ਦਾ ਲਾਭ ਲੈਣ ਲਈ ਕਿਹਾ। ਇਨ੍ਹਾਂ ਕੈਂਪਾਂ ਅੰਦਰ ਜਨਮ ਸਰਟੀਫੀਕੇੇਟ, ਮੌਤ ਦੇ ਸਰਟੀਫੀਕੇਟ, ਵਿਧਵਾ ਪੇਂਸ਼ਨ, ਬੁਢਾਪਾ ਪੈਂਸਨ ਦੀਆਂ ਅਰਜੀਆਂ ਅਤੇ ਹੋਰ ਬਹੁਤ ਸਾਰੇ ਸਰਟੀਫੀਕੇਟ ਮੌਕੇ ਤੇ ਹੀ ਜਾਰੀ ਕੀਤੇ ਗਏ।ਇਸ ਕੈਂਪ ਵਿੱਚ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਧਰਮਪਤਨੀ ਡਾ. ਪਰਮਿੰਦਰ ਕੌਰ ਮੰਡੇਰ ਨੇ ਪਹੁੰਚ ਕੇ ਕੈਂਪ ਦਾ ਜਾਇਜਾ ਲਿਆ ਅਤੇ ਕੰਮ ਕਰਵਾਉਣ ਵਾਲੇ ਲੋੜਬੰਦ ਲੋਕਾਂ ਦੀਆਂ ਮੁਸਕਲਾਂ ਨੂੰ ਨੇੜੇ ਹੋਕੇ ਸੁਣਿਆ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸਰਕਾਰ ਵੱਲੋਂ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਤੁਹਾਡੇ ਦੁਆਰ ਆਕੇ ਤੁਹਾਡੀਆਂ ਮੁਸਕਲਾਂ ਸੁਣਿਆ ਕਰੇਗੀ ਅਸੀ ਇਹ ਵਾਅਦਾ ਪਿੰਡ ਪਿੰਡ ਕੈਂਪ ਲਾਕੇ ਵਾਅਦਾ ਪੂਰਾ ਕਰ ਰਹੇਂ ਹਾਂ ਉਨਾਂ ਕਿਹਾ ਕਿ ਸਾਡੀ ਸਰਕਾਰ ਕਿਸੇ ਵੀ ਵਿਆਕਤੀ ਦੀ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰੀ ਨਹੀਂ ਹੋਣ ਦੇਵੇਗੀ ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕੈਂਪਾ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਲੋਕਲ ਏਜੰਟਾਂ ਦੀ ਮਾਰ ਤੋਂ ਬਚਣ ।ਜਦੋਂ ਇਸ ਸਬੰਧੀ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਹੈਰਾਨ ਹੁੰਦਿਆ ਕਿਹਾ ਕਿ ਭਗਵੰਤ ਨੂੰ ਵੋਟਾਂ ਪਾਕੇ ਅਸੀਂ ਆਪਣੇ ਆਪ ਨੂੰ ਖੁਸਕਿਸਮਤ ਸਮਝਦੇ ਹਾਂ ਜਿਨਾ ਨੇ ਸਾਨੂੰ ਸਰਕਾਰੀ ਦਫਤਰਾਂ ਵਿੱਚ ਧੱਕੇ ਖਾਣ ਤੋਂ ਰਾਹਤ ਦਵਾਈ ਇਸ ਕੈਂਪ ਵਿੱਚ ਸਰਪੰਚ ਬਨਭੋਰਾ ਅਤੇ ਪਿੰਡ ਭੁੱਲਰਾਂ ਦੇ ਸਰਪੰਚ ਰਜਿੰਦਰ ਕੁਮਾਰ ਮਹਿਤਾ,ਪੰਚ ਤਰਲੋਕ ਸਿੰਘ ,ਕੇਸਰ ਸਿੰਘ ਭੁੱਲਰਾਂ, ਬਿੱਟੂ ਬਨਭੋਰਾ ਤੋਂ ਇਲਾਵਾ ਪਿੰਡ ਵਾਸੀਆਂ ਨੇ ਵਧ ਚੜ ਕੇ ਹਿੱਸਾ ਲਿਆ।