ਮਲੇਰਕੋਟਲਾ, 21 ਜਨਵਰੀ( ਇਸਮਾਈਲ ਏਸ਼ੀਆ)
ਭਾਰਤੀ ਸੰਵਧਿਾਨ ਸੈਕੁਲਰ ਹੈ ਉਹ ਕਸਿੇ ਵੀ ਚੁਣੇ ਹੋਏ ਰਾਜਨੀਤਕਿ ਨੁੰਮਾਇਦੇ ਨੂੰ ਧਾਰਮਕਿ ਮਾਮਲਆਿਂ ਅੰਦਰ ਦਖਲ ਦੇਣ ਦੀ ਇਜਾਜਤ ਨਹੀਂ ਦੰਿਦਾ ਅਤੇ ਨਾ ਹੀ ਧਾਰਮਕਿ ਅਸਥਾਨ ਦਾ ਨੀਂਹ ਪੱਥਰ ਰੱਖਣ ਦੀ ਇਜਾਜਤ ਦੰਿਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਤਿਸਰ) ਦੇ ਪ੍ਰਧਾਨ ਅਤੇ ਐਮ.ਪੀ ਸ੍ਰ. ਸਮਿਰਨਜੀਤ ਸੰਿਘ ਮਾਨ ਨੇ ਪ੍ਰੈਸ ਮਲਿਣੀ ਦੌਰਾਨ ਕੀਤਾ।
ਸ੍ਰ. ਮਾਨ ਨੇ ਕਹਿਾ ਕ ਿਅਸੀਂ ਸਾਰੇ ਮਜ੍ਹਬਾ ਦਾ ਸਤਕਿਾਰ ਕਰਦੇ ਹਾਂ। ਗੁਰਦੁਆਰਾ ਸਾਹਬਿ, ਮੰਦਰ, ਮਸਜਦਿ ਅਤੇ ਚਰਚ ਬਣਾਉਣ ਦਾ ਵੀ ਸਤਕਿਾਰ ਕਰਦੇ ਹਾਂ। ਪਰੰਤੁ ਬੀਜੇਪੀ, ਆਰਐਸਐਸ ਅਤੇ ਮੋਦੀ ਸਰਕਾਰ ਮੂਲਕ ਅੰਦਰ ਕੱਟਰਵਾਦ ਫੈਲਾ ਕੇ ਭਾਈਚਾਰਕ ਸਾਂਝ ਨੂੰ ਖਤਰਾ ਖੜਾ ਕਰ ਰਹੇ ਹਨ। ਉਨ੍ਹਾ ਕਹਿਾ ਕ ਿਅਸੀਂ ਸੈਕੁਲਰ ਹਾਂ ਇਸ ਲਈ ਨਾਂ ਮੰਦਰਿ ਢਾਹ ਕੇ ਮਸਜਦਿ ਬਨਾਉਣ ਦੇ ਹੱਕ ਵੱਿਚ ਹਾਂ ਅਤੇ ਨਾ ਹੀ ਮਸਜਦਿ ਢਾਹ੍ਹ ਕੇ ਮੰਦਰਿ ਬਣਾਉਣ ਦੇ ਹੱਕ ਵੱਿਚ ਹਾਂ। ਭਾਰਤੀ ਸੂਬਆਿਂ ਵੱਿਚ ਬਹੁਭਾਸ਼ਾਈ ਅਤੇ ਬਹੁਧਰਮੀ ਲੋਕ ਵੱਸਦੇ ਹਨ। ਜਨਿ੍ਹਾਂ ਦਾ ਆਪਸੀ ਮੇਲ ਮਲਿਾਪ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਆਿਂ ਕਹਿਾ ਕ ਿਮੋਦੀ ਸਾਹਬਿ ਪਹਲਿਾਂ ਮੈਂਬਰ ਪਾਰਲੀਮੈਂਟ ਹਨ ਅਤੇ ਬਾਅਦ ਵੱਿਚ ਦੇਸ ਦੇ ਪ੍ਰਧਾਨ ਮੰਤਰੀ ਹਨ, ਇਸ ਲਈ ਉਹਨਾਂ ਨੂੰ ਕਸਿੇ ਵੀ ਧਰਮ ਵੱਿਚ ਦਖਲ ਨਹੀਂ ਦੇਣਾ ਚਾਹੀਦਾ। ਸਗੋ ਉਨ੍ਹਾਂ ਨੂੰ ਤਾਂ ਸੈਕੁਲਰ ਰਹਣਿਾ ਚਾਹੀਦਾ ਹੈ। ਉਨ੍ਹਾਂ ਕਹਿਾ ਕ ਿਇਹ ਕਲੀਅਰ ਹੈ ਕ ਿਕੋਈ ਵੀ ਰਾਜਨੀਤਕਿ ਨੁਮਾਇੰਦਾ ਕਸਿੇ ਵੀ ਧਾਰਮਕਿ ਅਸਥਾਨ ਨੂੰ ਸਰਕਾਰੀ ਪੱਧਰ ਤੇ ਇੱਕ ਰੁਪਏ ਦੀ ਗ੍ਰਾਂਟ ਨਹੀਂ ਦੇ ਸਕਦਾ ਫੇਰ ਮੋਦੀ ਸਾਹਬਿ ਅਯੁੱਧਆਿ ਵੱਿਚ ਮੰਦਰ ਦੀ ਉਸਾਰੀ ਲਈ ਕਵਿੇਂ ਦਖਲ ਦੇ ਸਕਦੇ ਹਨ। ਉਨ੍ਹਾ ਖਦਸ਼ਾ ਜਾਹਰਿ ਕੀਤਾ ਕ ਿਦੇਸ਼ ਅੰਦਰ ਘੱਟ ਗਣਿਤੀਆਂ ਅੰਦਰ ਸਹਮਿ ਦਾ ਮਹੌਲ ਪੈਦਾ ਹੋ ਗਆਿ ਹੈ। ਉਨ੍ਹਾ ਕਹਿਾ ਕ ਿਇਸ ਤਰ੍ਹਾਂ ਕਰਨ ਨਾਲ ਦੇਸ਼ ਅੰਦਰ ਵੱਸਦੀਆਂ ਵੱਖ ਵੱਖ ਕੌਮਾਂ ਅੰਦਰ ਆਪਸੀ ਨਫਰਤ ਵਧੇਗੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਉੱਪਰ ਭਾਰੀ ਸੱਟ ਵੱਜੇਗੀ ਅਤੇ ਦੇਸ ਦੇ ਅੰਦਰੂਨੀ ਮਾਮਲੇ ਬਗਿੜ ਜਾਣਗੇ, ਉਨ੍ਹਾਂ ਚੰਿਤਾ ਪ੍ਰਗਟ ਕਰਦਆਿਂ ਕਹਿਾ ਕ ਿਜਦੋਂ ਦੇਸ ਅੰਦਰ ਆਪਸੀ ਭਾਈਚਾਰਕ ਸਾਂਝ ਟੁੱਟ ਜਾਵੇ ਤਾਂ ਗੁਆਂਢੀ ਮੁਲਕਾਂ ਨੂੰ ਮੌਕਾ ਮਲਿ ਸਕਦਾ ਹੈ, ਸੋ ਇਹੋ ਜੇ ਕੰਮ ਦੇਸ਼ ਦੇ ਹੁਕਮਰਾਨਾਂ ਨੂੰ ਨਹੀਂ ਕਰਨੇ ਚਾਹੀਦੇ। ਉਨ੍ਹਾਂ ਸਾਰੇ ਭਾਈਚਾਰਆਿਂ ਨੂੰ ਸੁਚੇਤ ਕਰਦਆਿਂ ਕਹਿਾ ਕ ਿ2024 ਦੀਆਂ ਲੋਕਸਭਾ ਚੋਣਾਂ ਦੇ ਮੱਦੇਨਜਰ ਦੇਸ਼ ਵੱਿਚ ਇਹ ਸਭ ਹੋ ਰਹਿਾ ਹੈ। ਉਨ੍ਹਾਂ ਕਹਿਾ ਕ ਿਜਦੋਂ ਬਾਬਰੀ ਮਸਜਦਿ ਨੂੰ ਢਹ ਿਢੇਰੀ ਕੀਤਾ ਗਆਿ ਅਸੀਂ ਉਸ ਟਾਈਮ ਵੀ ਇਸ ਦਾ ਵਰਿੋਧ ਕੀਤਾ ਸੀ, ਉਨ੍ਹਾਂ ਕਹਿਾ ਕ ਿਦੇਸ ਅੰਦਰ ਵੱਸਦੀ ਬਹੁਗਣਿਤੀ ਦੀਆਂ ਵੋਟਾਂ ਲੈਣ ਲਈ ਘੱਟ ਗਣਿਤੀਆਂ ਉੱਪਰ ਜਬਰ ਕੀਤਾ ਜਾ ਰਹਿਾ ਹੈ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਹਿਾ ਕ ਿਭਾਰਤੀ ਹੁਕਮਰਾਨਾਂ ਵਲੋਂ ਵਦਿੇਸ਼ਾਂ ਵੱਿਚ ਸੱਿਖਾਂ ਦੇ ਕੀਤੇ ਕਤਲਾਂ ਨਾਲ ਸੱਿਖ ਕੌਮ ਦੇ ਮਨਾਂ ਉਪਰ ਭਾਰੀ ਠੇਸ ਪਹੁੰਚੀ ਹੈ ਇਸੇ ਕਰਕੇ ਹੀ ਭਾਰਤ ਸਮੇਤ ਚਾਰ ਮੁਲਕਾਂ ਦੀ ਸੰਧੀ ਟੁੱਟ ਗਈ ਹੈ।
ਉਨ੍ਹਾਂ ਕਹਿਾ ਕ ਿਅਸੀਂ ਭਾਈਚਾਕਰ ਬਰਾਬਰਤਾ ਅਤੇ ਸ਼ੁੱਧ ਸਮਾਜਵਾਦ ਦੇ ਹੱਕ ਵੱਿਚ ਹਾਂ ਅਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ। ਉਨ੍ਹਾਂ ਦੇਸ਼ ਦੀ ਬਹੁਗਣਿਤੀ ਹੰਿਦੂ ਭਾਈਚਾਰੇ ਨੂੰ ਅਪੀਲ ਕੀਤੀ ਕ ਿਉਹ ਇਕੱਠੇ ਹੋ ਕੇ ਦੇਸ਼ ਅੰਦਰ ਵੱਸਦੀਆਂ ਘੱਟ ਗਣਿਤੀਆਂ ਦੀ ਹਮਿਾਇਤ ਕਰਨ। ਉਨ੍ਹਾਂ ਅਖੀਰ ਵੱਿਚ ਕਹਿਾ ਕ ਿਅਸੀਂ ਸਾਰਆਿਂ ਦੇ ਹਮਦਰਦ ਹਾਂ ਪਰੰਤੂ ਜਬਰ ਜੁਲਮ ਅਤੇ ਧੱਕੇ ਦੇ ਖਲਿਾਫ ਹਮੇਸ਼ਾ ਬੋਲਦੇ ਰਹਾਂਗੇ।
ਕੈਪਸ਼ਨ: ਸ੍ਰ. ਸਮਿਰਨਜੀਤ ਸੰਿਘ ਮਾਨ।