ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਦੇ ਲਈ ਹਿਟ ਐਂਡ ਰਨ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਗਿਆ ਹੈ ਜਿਸ ਦਾ ਡਰਾਈਵਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨ ਹੀ ਪੂਰੇ ਭਾਰਤ ਦੇ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਜਿਸ ਵਿੱਚ ਪੈਟਰੋਲ ਪੰਪ ਟੈਂਕੀ ਡਰਾਈਵਰ ਵੀ ਮੌਜੂਦ ਸਨ ਜਿਸ ਤੋਂ ਬਾਅਦ ਪੂਰੇ ਭਾਰਤ ਵਿੱਚ ਪੈਟਰੋਲ ਨੂੰ ਲੈ ਕੇ ਆਮ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਸੀ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਉੱਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਸੀ ਪਰ ਪੰਜਾਬ ਸਰਕਾਰ ਦੇ ਦਖਲਅੰਦਾਜ਼ੀ ਤੋਂ ਬਾਅਦ ਹਰ ਜਿਲੇ ਦੇ ਡਿਪਟੀ ਕਮਿਸ਼ਨਰਾਂ ਦੇ ਦਖਲ ਅੰਦਾਜੀ ਤੋਂ ਬਾਅਦ ਤੇਲ ਡਰਾਈਵਰਾਂ ਨੇ ਆਖਿਰਕਾਰ ਆਪਣੀ ਹੜਤਾਲ ਖੋਲ ਪੈਟਰੋਲ ਪੰਪਾਂ ਉੱਤੇ ਪੈਟਰੋਲ ਭੇਜਣ ਦੇ ਲਈ ਰਾਜੀ ਹੋ ਗਏ ਸੀ ਪਰ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੱਜ ਮੋਦੀ ਸਰਕਾਰ ਦਾ ਪੁਤਲਾ ਫੂਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਡਰਾਈਵਰਾਂ ਦਾ ਕਹਿਣਾ ਹੈ ਕਿ ਜੋ ਮੋਦੀ ਸਰਕਾਰ ਵੱਲੋਂ ਇਹ ਕਾਨੂੰਨ ਬਣਾਇਆ ਗਿਆ ਇਹ ਸਾਰਾ ਸਾਰਾ ਗਲਤ ਹੈ ਕਿਉਂਕਿ ਐਕਸੀਡੈਂਟ ਸਮੇਂ ਹਰ ਵਾਰ ਗਲਤੀ ਇਕੱਲੇ ਡਰਾਈਵਰ ਦੀ ਹੀ ਨਹੀਂ ਹੁੰਦੀ ਆਮ ਲੋਕ ਵੀ ਇਸ ਵਿੱਚ ਸ਼ਾਮਿਲ ਹੁੰਦੇ ਹਨ ਕਈ ਵਾਰ ਲੋਕ ਗਲਤ ਪਾਸਿਓਂ ਆਉਂਦੇ ਹਨ ਜਿਸ ਕਾਰਨ ਦੁਰਘਟਨਾ ਹੋ ਜਾਂਦੀ ਹੈ ਇਸ ਵਿੱਚ ਇਕੱਲਾ ਕਸੂਰਵਾਰ ਡਰਾਈਵਰ ਨੂੰ ਹੀ ਕਿਉਂ ਗਿਣਿਆ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਅਜਿਹੇ ਐਕਸੀਡੈਂਟ ਕਰਨ ਦਾ ਕਿਉਂਕਿ ਜੇਕਰ ਐਕਸੀਡੈਂਟ ਹੁੰਦਾ ਹੈ ਉਸ ਸਮੇਂ ਡਰਾਈਵਰ ਦੀ ਜਾਨ ਵੀ ਖਤਰੇ ਵਿੱਚ ਹੁੰਦੀ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਅੱਜ ਦੋ ਘੰਟੇ ਲਈ ਗੇਟ ਬੰਦ ਕਰ ਰੈਲੀ ਪ੍ਰਦਰਸ਼ਨ ਕੀਤਾ ਗਿਆ ਹੈ ਜੇਕਰ ਸਾਡੇ ਜਥੇਬੰਦੀ ਦਾ ਫੈਸਲਾ ਹੋਇਆ ਕੀ ਇਹ ਧਰਨਾ ਪ੍ਰਦਰਸ਼ਨ ਲੰਬੇ ਸਮੇਂ ਲਈ ਚੱਲਣਾ ਹੈ ਤਾਂ ਸਾਡੇ ਵੱਲੋਂ ਉਹ ਵੀ ਕੀਤਾ ਜਾਏਗਾ ਜੇਕਰ ਕੇਂਦਰ ਸਰਕਾਰ ਨੇ ਆਪਣੇ ਇਹ ਕਾਨੂੰਨ ਵਾਪਸ ਨਾ ਲਏ ਜਾਂ ਫਿਰ ਇਹਨਾਂ ਕਾਨੂੰਨਾਂ ਵਿੱਚ ਸੋਧ ਨਹੀਂ ਕੀਤੀ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਡਰਾਈਵਰਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕੀ ਕੇਂਦਰ ਸਰਕਾਰ ਆਪਣੇ ਇਹਨਾਂ ਕਾਨੂੰਨਾਂ ਵਿੱਚ ਕੋਈ ਸੋਧ ਕਰਦੀ ਹੈ ਜਾਂ ਫਿਰ ਡਰਾਈਵਰਾਂ ਨੂੰ ਇਸੇ ਤਰ੍ਹਾਂ ਹੀ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ