ਮਾਲੇਰਕੋਟਲਾ, 5 ਮਈ (ਬਲਵਿੰਦਰ ਸਿੰਘ ਭੁੱਲਰ) : ਭਾਰਤੀ ਰਿਜ਼ਰਵ ਬੈਂਕ ਦੇ 1982 ਤੋਂ ਲੈ ਕੇ 1985 ਤੱਕ ਗਵਰਨਰ ਰਹੇ ਅਤੇ ਭਾਰਤੀ ਯੋਜਨਾ ਬੋਰਡ ਦੇ 1985 ਤੋਂ ਲੈ ਕੇ 1987 ਤੱਕ ਡਿਪਟੀ ਚੇਅਰਮੈਨ ਰਹੇ ਦੁਨੀਆਂ ਦੇ ਪ੍ਰਸਿੱਧ ਅਰਥਸ਼ਾਸਤਰੀ ਡਾ.ਮਨਮੋਹਨ ਸਿੰਘ ਨੂੰ ਭਾਰਤ ਵਿੱਚ ਕੇਂਦਰ ਤੇ ਰਾਜ ਕਰਦੀ ਤਤਕਾਲੀ ਕਾਂਗਰਸ ਦੀ ਨਰਸਿਮਹਾ ਰਾਉ ਸਰਕਾਰ ਨੇ ਆਪਣੇ ਕੇਂਦਰੀ ਮੰਤਰੀ ਮੰਡਲ ਵਿੱਚ ਬਤੌਰ ਵਿੱਤ ਮੰਤਰੀ 1991 ਤੋਂ ਲੈ ਕੇ 1996 ਤੱਕ ਉਸ ਵੇਲੇ ਨਿਯੁਕਤ ਕੀਤਾ ਸੀ ਜਦੋਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਰੂਸ ਸਮੇਤ ਸਮੁੱਚੀ ਦੁਨੀਆਂ ਵਿੱਚ ਆਰਥਿਕ ਮੰਦਵਾੜਾ ਬਹੁਤ ਹੀ ਬੁਰੀ ਤਰਾਂ੍ਹ ਆਪਣੇ ਪੈਰ ਪਸਾਰਦਾ ਜਾ ਰਿਹਾ ਸੀ ਅਤੇ ਉਸ ਵੇਲੇ ਦੇ ਆਰਥਿਕ ਮੰਦਵਾੜੇ੍ਹ ਤੋਂ ਸਾਡਾ ਦੇਸ਼ ਵੀ ਅਛੂਤ ਨਹੀਂ ਸੀ ਬਚ ਸਕਦਾ ਪਰ ਸਾਡੇ ਦੇਸ਼ ਦੇ ਮਹਾਨ ਅਰਥ ਸ਼ਾਸਤਰੀ ਅਤੇ ਲੰਡਨ ਦੀ ਆਕਸ਼ਫੋਰਡ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕਰ ਕੇ ਭਾਰਤ ਆਏ ਡਾ.ਮਨਮੋਹਨ ਸਿੰਘ ਨੇ ਅਰਥਸ਼ਾਸਤਰ ਦੇ ਖੇਤਰ ਵਿੱਚ ਆਪਣੀ ਵਿਲੱਖਣ ਸੂਝ ਬੂਝ ਨਾਲ ਭਾਰਤ ਉੱਪਰ ਇਸ ਆਰਥਿਕ ਮੰਦਵਾੜੇ ਦਾ ਭੋਰਾ ਵੀ ਬੁਰਾ ਅਸਰ ਨਾ ਪੈਣ ਦਿੱਤਾ ਜਿਸ ਕਰ ਕੇ ਸਾਡਾ ਭਾਰਤ ਦੇਸ਼ ਸਦਾ ਸਲਾਮਤ ਰਿਹਾ। ਦੇਸ਼ ਅੰਦਰ 2004 ਦੌਰਾਨ ਕੇਂਦਰ ਵਿੱਚ ਕਾਂਗਰਸ ਦੀ ਯੂਪੀਏ-1.ਦੀ ਨਵੀਂ ਸ਼ਰਕਾਰ ਬਣੀ ਜਿਸ ਦੌਰਾਨ ਡਾ.ਮਨਮੋਹਨ ਸਿੰਘ ਦੀ ਵਿੱਦਿਆ, ਹੁਨਰ ਅਤੇ ਕਾਬਲੀਅਤ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਨੂੰ ਬਤੌਰ ਪ੍ਰਧਾਨ ਮੰਤਰੀ ਸਹੁੰ ਚੁਕਾਈ ਗਈ। ਉਹ ਦੇਸ਼ ਦੇ 2004 ਤੋਂ ਲੈ ਕੇ 2014 ਤੱਕ ਪ੍ਰਧਾਨ ਮੰਤਰੀ ਰਹੇ ਅਤੇ ਉਨਹਾਂ ਦੇ ਰਾਜ ਭਾਗ ਦੌਰਾਨ ਦੇਸ਼ ਦੀ ਅਰਥ ਵਿਵਸਥਾ ਦੀ ਜੀਡੀਪੀ 6.8 ਫੀ ਸਦੀ ਤੇ ਟਿਕੀ ਰਹੀ ਪਰ ਮਈ 2014 ਦੌਰਾਨ ਜਦੋਂ ਨਰਿੰਦਰ ਮੌਦੀ ਐਨਡੀਏ ਗਠਜੋੜ੍ਹ ਦੇ ਪ੍ਰਧਾਨ ਮੰਤਰੀ ਬਣੇ ਤਾਂ ਇਹ ਅਰਥਵਿਵਸਥਾ ਦੀ ਜੀਡੀਪੀ 5.9 ਫੀ ਸਦੀ ਤੇ ਵਾਪਸ ਆ ਗਈ। ਸਾਲ 2024 ਦੌਰਾਨ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਮਨਮੋਹਨ ਸਿੰਘ ਸਰਕਾਰ ਨੇ ਸਾਲ 2014 ਦੌਰਾਨ ਜਦੋਂ ਸਰਕਾਰ ਛੱਡੀ ਤਾਂ ਉਸ ਵੇਲੇ ਦੇਸ਼ ਦੀ ਅਰਥ ਵਿਵਸਥਾ 2.05 ਟ੍ਰਿਲੀਅਨ ਅਮਰੀਕਨ ਡਾਲਰ ਦੀ ਸੀ ਅਤੇ ਦੇਸ਼ ਤੇ ਕਰਜ਼ਾ 55,87,149,33 ਕਰੋੜ੍ਹ ਰੁਪਏ ਸੀ ਪਰ ਹੁਣ ਸਾਲ 2024 ਦੌਰਾਨ ਮੌਦੀ ਸਰਕਾਰ ਦੇ ਦਸ ਸਾਲ ਬੀਤਣ ਤੇ ਭਾਵੇਂ ਦੇਸ਼ ਦੀ ਅਰਥ ਵਿਵਸਥਾ 3.75 ਟ੍ਰਿਲੀਅਨ ਅਮਰੀਕਨ ਡਾਲਰ ਤੇ ਪਹੁੰਚ ਗਈ ਹੈ ਪਰ ਹੁਣ ਦੇਸ਼ ਤੇ ਕਰਜਾ ਮਨਮੋਹਨ ਸਿੰਘ ਸਰਕਾਰ ਨਾਲੋਂ ਤਿੰਨ ਗੁਣਾ ਵਧ ਚੁੱਕਿਆ ਹੈ ਜਿਹੜਾ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਤਬਾਹ ਕਰ ਦੇਵੇਗਾ।