ਨਿੱਜੀ ਹਸਪਤਾਲਾਂ ਦੀਆਂ ਵਧੇਰੇ ਸੁੱਖ ਸਹੂਲਤਾਂ ਕਾਰਨ ਪ੍ਰਾਈਵੇਟ ਸੈਕਟਰ ਨੂੰ ਭੱਜ ਰਹੇ ਹਨ ਡਾਕਟਰ
ਮਾਲੇਰਕੋਟਲਾ,7 ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਤਕਰੀਬਨ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਹਮੇਸ਼ਾ ਬਹੁਤ ਵੱਡੀ ਘਾਟ ਰਹੀ ਹੈ ਅਤੇ ਇਸ ਘਾਟ ਦੀ ਵੱਡੀ ਵਜਹ ਇਨ੍ਹਾਂ ਸਾਰੇ ਐਮਬੀਬੀਐਸ ਡਾਕਟਰਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਪੇ-ਸਕੇਲਾਂ ਜਾਂ ਨਿਗੂਣੀਆਂ ਤਨਖਾਹਾਂ ਹੀ ਨਹੀਂ ਬਲਕਿ ਸਵਾਲ ਡਾਕਟਰਾਂ ਨੰੁ ਮਿਲਣ ਵਾਲੇ ਰੁਤਵਿਆਂ ਦਾ ਵੀ ਹੈ ਕਿਉ ਕਿ ਕਹਿਣ ਤਾਂ ਇਨਾਂ ਨੂੰ ਮੈਡੀਕਲ ਅਫਸਰ ਵੀ ਕਿਹਾ ਜਾਂਦਾ ਹੈ ਪਰ ਇਨਾਂ ਕੌਲ ਸੰਵਧਾਨਿਕ ਸਕਤੀਆਂ ਨਹੀ ਜਿੱਥੇ ਬਹੁਗਿਣਤੀ ਡਾਕਟਰ ਸਰਕਾਰੀ ਹਸਪਤਾਲਾਂ ਦੀਆਂ 50 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਕੰਮ ਕਰਕੇ ਖੁਸ਼ ਨਹੀਂ ਉਥੇ ਸਪੋਕਸਮੈਨ ਨਾਲ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਵਿਆਪਕ ਘਾਟ ਦੇ ਵਿਸ਼ੇ ਤੇ ਗੰਭੀਰ ਚਿੰਤਨ ਕਰਦਿਆਂ ਮਾਲੇਰਕੋਟਲਾ ਸ਼ਹਿਰ ਦੇ ਰਹਿਣ ਵਾਲੇ ਇੱਕ ਸੀਨੀਅਰ ਤੇ ਸਾਬਕਾ ਪੀਸੀਐਸਐਸ ਅਧਿਕਾਰੀ ਨੇ ਨਿੱਜੀ ਖੇਤਰ ਦੇ ਪ੍ਰਾਈਵੇਟ ਹਸਪਤਾਲਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਹਸਪਤਾਲ ਐਮਬੀਬੀਐਸ ਡਾਕਟਰਾਂ ਨੂੰ ਸ਼ੁਰੂਆਤੀ ਦੌਰ ਵਿੱਚ ਪ੍ਰਤੀ ਮਹੀਨਾ 1.25 ਲੱਖ ਤੋਂ ਲੈ ਕੇ 1.50 ਲੱਖ ਰੁਪਏ ਤੱਕ ਤਨਖਾਹਾਂ ਦਿੰਦੇ ਹਨ ਜਿਸ ਕਾਰਨ ਬਹੁਗਿਣਤੀ ਡਾਕਟਰ ਇਨ੍ਹਾਂ ਨਿੱਜੀ ਹਸਪਤਾਲਾਂ ਦੀਆਂ ਵਧੀਆ ਸੁੱਖ ਸਹੂਲਤਾਂ ਅਤੇ ਚੰਗੀਆਂ ਤਨਖਾਹਾਂ ਵਲ ਆਕਰਸ਼ਤ ਹੋ ਜਾਂਦੇ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਨਾ ਪਸੰਦ ਨਹੀਂ ਕਰਦੇ। ਇਸੇ ਨੌਕਰੀ ਦਾ ਇੱਕ ਦੂਸਰਾ ਪਹਿਲੂ ਵੀ ਹੈ ਕਿ ਡਾਕਟਰਾਂ ਕੋਲ ਕੋਈ ਸਰਕਾਰੀ ਰੁਤਬਾ ਨਹੀਂ, ਸ਼ਕਤੀਆਂ ਨਹੀਂ, ਪਾਵਰ ਨਹੀਂ। ਇੱਕ ਐਸਐਮਉ ਕੋਲ ਸਰਕਾਰੀ ਹਸਪਤਾਲ ਵਿੱਚ ਲੋੜ੍ਹ ਪੈਣ ਤੇ ਕਿਸੇ ਇੱਕ ਵੀ ਵਿਅਕਤੀ ਨੂੰ ਭਰਤੀ ਕਰਨ ਦੀ ਸ਼ਕਤੀ ਨਹੀਂ ਪਰ ਜਦੋਂ ਕਿਸੇ ਘਾਟ ਕਾਰਨ ਾਂਬਦਨਾਮੀ ਹੁੁੰਦੀ ਹੈ ਤਾਂ ਸਿਰਫ ਡਾਕਟਰਾਂ ਦੀ ਹੁੰਦੀ ਹੈ ਪਰ ਹਸਪਤਾਲਾਂ ਅੰਦਰ ਸਾਰੀਆਂ ਸਹੂਲਤਾਂ ਸਰਕਾਰ ਨੇ ਹੀ ਦੇਣੀਆਂ ਹੁੰਦੀਆਂ ਹਨ ਪਰ ਦੋਸ਼ਾਂ ਦੀ ਗਾਜ਼ ਜਦੋਂ ਵੀ ਕਦੇ ਗਿਰਦੀ ਹੈ ਤਾਂ ਸਿਰਫ ਡਾਕਟਰਾਂ ਤੇ ਗਿਰਦੀ ਹੈ। ਬਾਕੀ ਅਜਿਹੀਆਂ ਹੀ ਮਜਬੂਰੀਆਂ ਦੇ ਕਾਰਨ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਇਸ ਵੇਲੇ 8 ਮੈਡੀਕਲ ਅਫਸਰਾਂ ਦੀ ਘਾਟ ਹੈ। ਦੋ ਗਾਇਨੀ ਲੇਡੀ ਡਾਕਟਰ, ਇੱਕ ਐਨਸਥੀਸੀਆ ਦੇ ਡਾਕਟਰ ਅਤੇ ਹੋਰ ਕਈ ਡਿਪਾਰਟਮੈਂਟਾਂ ਵਿੱਚ ਵੀ ਕਈ ਸਹਾਇਕਾਂ ਦੀ ਵਿਆਪਕ ਘਾਟ ਹੈ। ਸਰਕਾਰੀ ਹਸਪਤਾਲਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਜਿੱਥੇ ਮੂਲ ਰੂਪ ਵਿੱਚ ਚੰਗੀਆਂ ਤਨਖਾਹਾਂ ਦੀ ਲੋੜ੍ਹ ਹੈ ਉੱਥੇ ਸਰਕਾਰੀ ਡਾਕਟਰਾਂ ਨੂੰ ਲੋੜੀਂਦੀਆਂ ਸ਼ਕਤੀਆਂ ਅਤੇ ਹੋਰ ਬਹੁਤ ਸਾਰੀਆਂ ਬੁਨਿਆਦੀ ਸੁੱਖ ਸਹੂਲਤਾਂ ਦੀ ਵੀ ਸਖਤ ਜਰੂਰਤ ਹੈ।