ਸੰਗਰੂਰ, 3 ਮਾਰਚ (ਬਲਵਿੰਦਰ ਸਿੰਘ ਭੁੱਲਰ) : ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹਾਉਂਦੇ ਸਾਡੇ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ ਭਾਵੇਂ ਚੋਣ ਕਮਿਸ਼ਨ ਵਲੋਂ ਨੋਟੀਫੀਕੇਸ਼ਨ 12 ਜਾਂ 13 ਮਾਰਚ 2024 ਨੂੰ ਹੋਣ ਦੀ ਸੰਭਾਵਨਾ ਹੈ ਅਤੇ ਇਸ ਲਈ ਚੋਣਾਂ 14 ਅਪ੍ਰੈਲ ਨੂੰ ਪੈਣਗੀਆਂ ਪਰ ਲੋਕ ਸਭਾ ਹਲਕਾ ਸੰਗਰੂਰ ਲਈ ਪੰਜਾਬ ਵਿੱਚ ਰਾਜ ਕਰਦੀ ਆਪ ਸਰਕਾਰ ਨੇ ਹਾਲੇ ਤੱਕ ਕਿਸੇ ਵੀ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਜਦ ਕਿ ਆਪ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੱਦੀ ਪਿੰਡ ਇਸ ਹਲਕੇ ਅੰਦਰ ਪੈਂਦਾ ਹੈ ਅਤੇ ਇਹ ਸੀਟ ਕੱਢਣੀ ਉਨਹਾਂ ਦੇ ਵਕਾਰ ਦਾ ਸਵਾਲ ਵੀ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲੋਕ ਸਭਾ ਹਲਕਾ ਸੰਗਰੂਰ ਅੰਦਰ ਆਪ ਪਾਰਟੀ ਦੇ ਚਾਰ ਉਮੀਦਵਾਰ ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸੁਨਾਮ ਤੋਂ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੌੜਾ, ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਪ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਇਨਫੋਟੈਕ ਦੇ ਮੌਜੂਦਾ ਚੇਅਰਮੈਨ ਅਤੇ ਭਾਈ ਗੁਰਦਾਸ ਗਰੁੱਪ ਆਫ ਐਜੂਕੇਸ਼ਨਲ ਇੰਸਟੀਟਿਊਟਸ ਪਟਿਆਲਾ ਰੋਡ ਸੰਗਰੂਰ ਦੇ ਚੇਅਰਮੈਨ ਡਾ.ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਪਾਲੀਵੁੱਡ ਸਿਨੇਮਾ ਦੇ ਹਾਸਰਸ ਕਲਾਕਾਰ ਅਤੇ ਪੰਜਾਬੀ ਗਾਇਕ ਕਰਮਜੀਤ ਸਿੰਘ ਅਨਮੋਲ ਦਾ ਨਾਂਅ ਬੋਲਦਾ ਹੈ ਜਿਹੜਾ ਸੰਗਰੂਰ ਜਿਲੇ੍ਹ ਦਾ ਜੰਮਪਲ ਹੈ। ਸੰਗਰੂਰ ਦੇ ਇਸ ਲੋਕ ਸਭਾ ਹਲਕੇ ਦੇ ਬਹੁਗਿਣਤੀ ਵੋਟਰਾਂ ਦਾ ਕਹਿਣਾ ਹੈ ਕਿ ਅਮਨ ਅਰੋੜਾ੍ਹ ਅਤੇ ਗੁਰਮੀਤ ਸਿੰਘ ਮੀਤ ਹੇਅਰ ਪਹਿਲਾਂ ਹੀ ਆਪੋ ਆਪਣੇ ਜਿਿਲਆਂ ਦੇ ਵਿਧਾਇਕ ਵੀ ਹਨ ਅਤੇ ਕੈਬਨਿਟ ਮੰਤਰੀ ਵੀ ਹਨ ਜਿਸ ਕਰਕੇ ਇਹ ਕੋਈ ਸਿਹਤਮੰਦ ਰੁਝਾਨ ਨਹੀਂ ਕਿ ਉਹ ਆਪਣੀ ਵਿਧਾਇਕੀ ਅਤੇ ਵਜ਼ੀਰੀ ਛੱਡ ਕੇ ਲੋਕ ਸਭਾ ਦੀ ਚੋਣ ਲੜਨ ਕਿਉਂਕਿ ਅਗਰ ਉਹ ਲੋਕ ਸਭਾ ਲਈ ਚੋਣ ਲੜਦੇ ਹਨ ਤਾਂ ਇਹ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨਾਲ ਵਿਸਵਾਸ਼ਘਾਤ ਹੋਵੇਗਾ।ਬਾਕੀ ਡਾ.ਗੁਨਿੰਦਰਜੀਤ ਸਿੰਘ ਜਵੰਧਾ ਜਿਲਾ੍ਹ ਸੰਗਰੂਰ ਅਤੇ ਸ਼ਹਿਰ ਦਾ ਪ੍ਰਮੁੱਖ ਸਮਾਜਸੇਵੀ ਅਤੇ ਉੱਘਾ ਵਿੱਦਿਆਦਾਨੀ ਵੀ ਹੈ। ਉਸ ਦੀ ਆਪਣੀ ਜਪਹਰ ਵੈਲਫੇਅਰ ਅਤੇ ਸੇਵਾ ਸੁਸਾਇਟੀ ਵਲੋਂ ਸੰਗਰੂਰ ਇਲਾਕੇ ਅੰਦਰ ਲੋਕ ਭਲਾਈ ਦੇ ਇੰਨੇ੍ਹ ਵਿਸ਼ਾਲ ਕਾਰਜ ਕਰਵਾਏ ਗਏ ਹਨ ਕਿ ਜਿਨ੍ਹਾਂ ਦਾ ਲਿਖਤੀ ਵਰਨਣ ਅਤੇ ਵੇਰਵਾ ਅਗਰ ਦੱਸਣਾ ਚਾਹੀਏ ਤਾਂ ਦਰਜਨਾਂ ਕਾਗਜ ਕਾਲੇ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਲੋਕ ਸਭਾ ਹਲਕੇ ਅੰਦਰ ਕਰਮਜੀਤ ਅਨਮੋਲ ਦਾ ਨਾਂਅ ਵੀ ਬੋਲਦਾ ਹੈ ਜਿਹੜੇ ਪੰਜਾਬੀ ਫਿਲਮਾਂ ਦੇ ਕਾਮੇਡੀ ਕਲਾਕਾਰ ਜਰੂਰ ਹਨ ਪਰ ਉਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਲੋਕ ਸਭਾ ਵਿੱਚ ਆਪਣੀ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਅਨੇਕਾਂ ਮੁਸ਼ਕਿਲਾਂ ਦਰਪੇਸ਼ ਹਨ। ਇਸ ਸਭ ਤੋਂ ਇਲਾਵਾ ਵੋਟਰ ਬਾਦਸ਼ਾਹ ਦਾ ਹੱਥ ਸਭ ਤੋਂ ਉੱਪਰ ਹੈ ਅਤੇ ਉਹ ਕਿਸੇ ਨੂੰ ਤਖਤ ਤੇ ਬਿਠਾ ਵੀ ਸਕਦਾ ਹੈ ਅਤੇ ਤਖਤ ਉੱਪਰ ਬੈਠੇ ਬਾਦਸ਼ਾਹ ਦਾ ਤਾਜ਼ ਉਤਾਰ ਵੀ ਸਕਦਾ ਹੈ।