ਮਾਲੇਰਕੋਟਲਾ,26 ਫਰਵਰੀ (ਸਰਾਜਦੀਨ ਦਿੳਲ): ਕੇਂਦਰ ਸਰਕਾਰ ਪਾਸੋਂ ਭਾਰਤੀ ਖੇਤੀ ਵਿਿਗਆਨੀ ਡਾ.ਸਵਾਮੀਨਾਥਨ ਦੀ ਖੇਤੀ ਰਿਪੋਰਟ ਲਾਗੂ ਕਰਵਾਉਣ ਲਈ ਹੁਣ ਤੱਕ ਸੂਬੇ ਦੀ ਸਭ ਤੋਂ ਵੱਧ ਸੰਘਰਸਸ਼ੀਲ ਕਿਸਾਨ ਜਥੇਬੰਦੀ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸ.ਸਤਨਾਮ ਸਿੰਘ ਬਹਿਰੂ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ ਜਿਨ੍ਹਾਂ ਆਪਣੀ ਕਮਾਂਡ ਹੇਠਲੀ ਇਸ ਵਿਸ਼ਾਲ ਕਿਸਾਨ ਜਥੇਬੰਦੀ ਨੂੰ ਪਿਛਲੇ ਬਹੁਤ ਲੰਬੇ ਸਮੇਂ ਤੋਂ ਲੋੜੋਂ ਜਿਆਦਾ ਸੂਝ ਬੂਝ ਅਤੇ ਦੂਰ-ਦ੍ਰਿਸ਼ਟੀ ਨਾਲ ਆਪਣੀ ਸੁਯੋਗ ਅਗਵਾਈ ਦਿੱਤੀ ਹੈ। ਆਪਣੀ ਕਿਸਾਨ ਜਥੇਬੰਦੀ ਇੰਡੀਅਨ ਫਾਰਮਰ ਸ਼ੈਸੋਸੀਏਸ਼ਨ ਦਾ ਹੋਰ ਵਧੇਰੇ ਵਿਸਥਾਰ ਕਰਦਿਆਂ ਉਨਹਾਂ ਅੱਜ ਪਿੰਡ ਭੁੱਲਰਾਂ ਦੇ ਵਸਨੀਕ ਸ.ਬਲਵਿੰਦਰ ਸਿੰਘ ਭੁੱਲਰ ਨੂੰ ਇੰਡੀਅਨ ਫਾਰਮਰ ਐਸੋਸੀਏਸ਼ਨ ਜਿਲਾ੍ਹ ਮਾਲੇਰਕੋਟਲਾ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਉਨਹਾਂ ਨਾਲ ਸ.ਪ੍ਰਗਟ ਸਿੰਘ ਸਾਬਕਾ ਸਰਪੰਚ ਪਿੰਡ ਸਰੌਦ ਨੂੰ ਮਾਲੇਰਕੋਟਲਾ ਜਿਲੇ੍ਹ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਪੰਜਾਬ ਦੀ ਇਸ ਮੋਢੀ ਕਿਸਾਨ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸ.ਹਰਦੇਵ ਸਿੰਘ ਦਰੋਗੇਵਾਲ ਅਤੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸ.ਗੁਰਦੇਵ ਸਿੰਘ ਸੰਗਾਲਾ ਦੀ ਹਾਜ਼ਰੀ ਵਿੱਚ ਆਪਣੀ ਨਿਯੁਕਤੀ ਉਪਰੰਤ ਪ੍ਰੈਸ਼ ਨਾਲ ਗੱਲਬਾਤ ਕਰਦਿਆਂ ਸ.ਭੁੱਲਰ ਨੇ ਕਿਹਾ ਕਿ ਕਿਸਾਨੀ ਮੰਗਾਂ ਅਤੇ ਕਿਸਾਨੀ ਹਿੱਤਾਂ ਦੀ ਲੜਾਈ ਲਈ ਜਿੱਥੇ ਮੈਂ ਹਰ ਸਮੇਂ ਤਿਆਰ ਬਰ ਤਿਆਰ ਰਹਾਂਗਾ ਉੱਥੇ ਆਪਣੇ ਅਹੁਦੇ ਦੀ ਇੱਜਤ,ਮਾਣ ਸਨਮਾਨ ਅਤੇ ਜਿੰਮੇਂਵਾਰੀਆਂ ਨੂੰ ਵੀ ਮੈਂ ਪੂਰੀ ਇਮਾਨਦਾਰੀ ਅਤੇ ਦਿਆਂਨਤਦਾਰੀ ਨਾਲ ਨਿਭਾਉਣ ਦਾ ਹਰ ਸੰਭਵ ਯਤਨ ਕਰਾਂਗਾ। ਉਨਹਾਂ ਇਹ ਵੀ ਕਿਹਾ ਕਿ ਮੈਂ ਸਾਡੀ ਕਿਸਾਨ ਜਥੇਬੰਦੀ ਦੇ ਹਰ ਹੁਕਮ ਦੀ ਪਾਲਣਾ ਕਰਨ ਦਾ ਪਾਬੰਦ ਵੀ ਰਹਾਂਗਾ ਅਤੇ ਕਿਸਾਨੀ ਮੰਗਾਂ ਲਈ ਸੰਘਰਸ਼ ਕਰਦਿਆਂ ਸਰਕਾਰੀ ਸੰਪਤੀ ਸਮੇਤ ਲੋਕ ਹਿੱਤਾਂ ਦੀ ਮੁਕੰਮਲ ਰਾਖੀ ਕਰਨ ਦਾ ਪਾਬੰਦ ਵੀ ਹੋਵਾਂਗਾ। ਉਨਹਾਂ ਇਸ ਮੌਕੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਸੜਕਾਂ ਤੇ ਧਰਨੇ ਲਾਉਣੇ ਅਤੇ ਆਮ ਪਬਲਿਕ ਦੇ ਰਾਹ ਰੋਕਣ ਨੂੰ ਮੈਂ ਕਦੇ ਵੀ ਚੰਗਾ ਨਹੀਂ ਸਮਝਦਾ ਕਿਉਂਕਿ ਸਰਕਾਰ ਪਾਸੋਂ ਕਿਸਾਨੀ ਮੰਗਾਂ ਮਨਵਾਉਣ ਲਈ ਹੋਰ ਵੀ ਕਈ ਵਿਕਲਪ ਮੌਜੂਦ ਹੁੰਦੇ ਹਨ ਜਿਸ ਦੇ ਚਲਦਿਆਂ ਲੋਕਤੰਤਰੀ ਢੰਗ ਸੰਘਰਸ਼ ਕੀਤਾ ਜਾ ਸਕਦਾ ਹੈ। ਉਨਹਾਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਦੀ ਕੀਮਤ ਤੇ ਜਿੱਤਿਆ ਲੋਕ ਸੰਘਰਸ਼ ਹੰਢਣਸਾਰ ਨਹੀਂ ਹੁੰਦਾ ਜਿਸ ਲਈ ਮੈਂ ਸਾਡੇ ਸਤਿਕਾਰਯੋਗ ਆਲ ਇੰਡੀਆ ਪ੍ਰਧਾਨ ਸ.ਸਤਨਾਮ ਸਿੰਘ ਜੀ ਬਹਿਰੂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਜਿਲਾ੍ਹ ਪ੍ਰਧਾਨ ਦੀ ਵੱਡੀ ਜਿੰਮੇਂਵਾਰੀ ਦਿੱਤੀ ਹੈ। ਇਸ ਮੌਕੇ ਸ.ਦਰਬਾਰਾ ਸਿੰਘ ਨੂੰ ਪਿੰਡ ਮਾਹੋਰਾਣਾ ਦੀ ਸਥਾਂਨਕ ਇਕਾਈ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਨ੍ਹਾਂ ਨਿਯੁਕਤੀਆਂ ਨਾਲ ਮਾਲੇਰਕੋਟਲਾ ਅਤੇ ਅਮਰਗੜ੍ਹ ਇਲਾਕਿਆਂ ਅੰਦਰ ਖੁਸ਼ੀ ਦੀ ਲਹਿਰ ਹੈ।