ਚੰਡੀਗੜ੍ਹ : ਲੱਖਾ ਸਿਧਾਣਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਅਗਾਉਂ ਜ਼ਮਾਨਤ ਦੀ ਮੰਗ ਕੀਤੀ ਹੈ। ਹਾਈਕੋਰਟ ਨੇ ਨੋਟਿਸ ਜਾਰੀ ਕਰ ਕੇ ਸਰਕਾਰੀ ਵਕੀਲ ਨੂੰ ਪੁਛਿਆ ਹੈ ਕਿ ਲੱਖਾ ਸਿਧਾਣਾ ਪੁਲਿਸ ਨੂੰ ਚਾਹੀਦਾ ਹੈ ਜਾਂ ਨਹੀਂ। ਲੱਖਾ ਸਿਧਾਣਾ ਨੇ ਇਹ ਜ਼ਮਾਨਤ ਉਸ ਵਿਰੁਧ ਲੰਬੀ ਥਾਣੇ ਵਿਚ 8 ਮਈ 2019 ਨੂੰ ਕਤਲ ਦੀ ਕੋਸ਼ਿਸ਼, ਸਰਕਾਰੀ ਨੌਕਰ ਨਾਲ ਮਾੜਾ ਵਤੀਰਾ ਕਰਨ, ਸਰਕਾਰੀ ਕੰਮ ਵਿਚ ਵਿਘਨ ਪਾਉਂਣ ਅਤੇ ਆਰਮਸ ਐਕਟ ਦੇ ਤਹਿਤ ਦਰਜ ਮਾਮਲੇ ਵਿਚ ਮੰਗੀ ਗਈ ਹੈ। ਉਸ ਵਿਰੁਧ ਦੋਸ਼ ਹੈ ਕਿ ਉਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਨੇੜੇ ਧਰਨਾ ਲਾਇਆ ਸੀ ਅਤੇ ਅੱਗੇ ਵਧਣ ਲਈ ਪੁਲਿਸ ਪ੍ਰਬੰਧਾਂ ਨੂੰ ਭੰਗ ਕੀਤਾ ਸੀ ।