ਸੰਗਰੂਰ, 1 ਮਾਰਚ (ਬਲਵਿੰਦਰ ਸਿੰਘ ਭੁੱਲਰ) : ਅਗਰ ਭਾਰਤ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਤੋਂ ਕੋਈ ਤਕਲ਼ੀਫ ਜਾਂ ਐਲਰਜ਼ੀ ਹੈ ਅਤੇ ਜਾਂ ਉਨ੍ਹਾਂ ਨੂੰ ਕਿਸਾਨਾਂ ਦੀਆਂ ਹਾੜੀ੍ਹ ਅਤੇ ਸਾਉਣੀ ਦੀਆਂ ਫਸਲਾਂ ਤੇ ਐਮਐਸਪੀ ਦੇਣ ਸਬੰਧੀ ਕੋਈ ਕਾਨੂੰੰਨੀ ਜਾਂ ਸਿਆਸੀ ਅੜਿੱਚਣ ਹੈ ਤਾਂ ਉਹ ਪੰਜਾਬ ਅਤੇ ਪਾਕਿਸਤਾਨ ਦਾ ਸਾਂਝਾ ‘ਵਾਹਗਾ’ ਬਾਰਡਰ ਇੱਕ ਵਾਰ ਯੂਐਨਉ ਦੀ ਮਨਜੂਰੀ ਨਾਲ ਪੱਕੇ ਤੌਰ ਤੇ ਖੋਲ ਦੇਵੇ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਐਨਆਰਆਈ ਭਰਾ ਪੰਜਾਬ ਦਾ ਸਾਰਾ ਅਨਾਜ਼ ਖੁਦ ਖਰੀਦ ਕੇ ਇਸ ਨੂੰ ਵਿਸ਼ਵ ਵਪਾਰ ਸੰਸਥਾ ਦੀ ਮੱਦਦ ਨਾਲ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੁਚਾ ਦੇਣਗੇ ਅਤੇ ਪੰਜਾਬ ਦੇ ਖੁਦਕਸ਼ੀਆਂ ਦੇ ਰਾਹ ਪਏ ਕਿਸਾਨਾਂ ਦੀ ਇੱਜਤ,ਆਬਰੂ ਮਾਣ ਅਤੇ ਸਨਮਾਨ ਨੂੰ ਕੋਈ ਠੇਸ ਨਹੀਂ ਪੁਚਾਉਣ ਦੇਣਗੇ ਬਲਕਿ ਉਨ੍ਹਾਂ ਦੀਆਂ ਹਾੜੀ੍ਹ ਅਤੇ ਸਾਉਣੀ ਦੀਆਂ ਦੋਵਾਂ ਫਸਲਾਂ ਨੂੰ ਅੰਤਰਰਾਸ਼ਟਰੀ ਮੰਡੀ ਦੇ ਰੇਟਾਂ ਮੁਤਾਬਕ ਉੱਚਾ ਭਾਅ ਦੇ ਕੇ ਖਰੀਦਣਗੇ ਅਤੇ ਉਨਹਾਂ ਲਈ ਖੁਸ਼ਹਾਲੀ ਦੇ ਨਵੇਂ ਦਿਸਹੱਦੇ ਵੀ ਸਿਰਜਣਗੇ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਵਿਚਾਰ ਐਨ ਆਰ ਆਈ ਸਭਾ ਦੇ ਸਾਬਕਾ ਪ੍ਰਧਾਨ ਪਾਲ ਸਹੋਤਾ ਅਤੇ ਸ. ਸੁੱਖੀ ਘੁੰਮਣ ਯੂਐਸਏ ਨੇ ਪ੍ਰਗਟ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਵਰੇ੍ਹ ਦਿੱਲੀ ਦੀਆਂ ਸਰਹੱਦਾਂ ਤੇ ਆਪਣੀਆਂ ਮੰਗਾਂ ਲਈ ਰੋਸ ਪ੍ਰਗਟ ਕਰਦੇ ਤਕਰੀਬਨ 720 ਕਿਸਾਨ ਆਪਣੀਆਂ ਕੀਮਤੀ ਜਾਨਾਂ ਕਿਸਾਨੀ ਲਈ ਵਾਰ ਗਏ ਸਨ ਅਤੇ ਹੁਣ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਸ਼ਾਂਝੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰਾਂ ਉੱਪਰ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰਦਿਆਂ ਤਕਰੀਨ 7-8 ਕਿਸਾਨ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਕੀਮਤੀ ਜਾਨਾਂ ਵਾਰ ਗਏ ਹਨ ਪਰ ਦਿੱਲੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਜਿਸ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਮੂਹ ਪੰਜਾਬੀਆਂ ਵਿੱਚ ਕੇਂਦਰ ਸਰਕਾਰ ਵਿਰੁੱਧ ਬਹੁਤ ਸਾਰਾ ਭਾਰੀ ਗੁੱਸਾ ਗਿੱਲਾ ਹੈ। ਉਨਹਾਂ ਕਿਹਾ ਕਿ ਅਗਰ ਕੇਂਦਰ ਵਿੱਚ ਰਾਜ ਕਰਦੀ ਭਾਜਪਾ ਸਰਕਾਰ ਕਿਸਾਨੀ ਮੰਗਾਂ ਦਾ ਸਮਰਥਨ ਨਹੀਂ ਕਰਦੀ ਅਤੇ ਉਨਹਾਂ ਦੀਆਂ ਐਮਐਸਪੀ ਸਬੰਧੀ ਲੋੜੀਂਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਪਾਕਿਸਤਾਨ ਨਾਲ ਪੂਰਬੀ ਪੰਜਾਬ ਦੇ ਸਾਂਝੇ ਅਤੇ ਨਾਲ ਲਗਦੇ ਦੋ ਬਾਰਡਰ ਵਾਹਗਾ ਅਤੇ ਹੁਸੈਨੀਵਾਲਾ ਖੋਲ ਦੇਣ ਤਾਂ ਅਸੀਂ ਪੰਜਾਬ ਦੀ ਐਨਆਂਰਆਈ ਸਭਾ ਦੀ ਤਰਫੌਂ ਪੰਜਾਬ ਦੇ ਕਿਸਾਨਾਂ ਦਾ ਦਾਣਾ ਦਾਣਾ ਖ੍ਰੀਦਣ ਲਈ ਪਾਬੰਦ ਅਤੇ ਵਚਨਬੱਧ ਹੋਵਾਂਗੇ।