ਅਮਰਗੜ੍ਹ, 1 ਜੂਨ (ਬਲਵਿੰਦਰ ਸਿੰਘ ਭੁੱਲਰ) : ਵਿਧਾਨ ਸਭਾ ਹਲਕਾ ਅਮਰਗੜ੍ਹ ਜਿਹੜਾ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ (ਰਿਜ਼ਰਵ) ਅਧੀਨ ਆਉਂਦਾ ਹੈ ਦੇ ਕਈ ਦਰਜਨ ਪਿੰਡਾਂ ਵਿਖੇ ਅੱਜ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਲਕੇ ਦੇ ਸਮੂਹ ਵੋਟਰਾਂ ਨੇ ਆਪੋ ਆਪਣੇ ਪਸੰਦ ਦੇ ਲੋਕ ਸਭਾ ਉਮੀਦਵਾਰਾਂ ਨੂੰ ਆਪਣੀਆ ਵੋਟਾਂ ਬਹੁਤ ਅਮਨ ਅਮਾਨ ਅਤੇ ਸ਼ਾਂਤੀ ਨਾਲ ਪੋਲ ਕੀਤੀਆਂ। ਕਮਾਲ ਅਤੇ ਹੈਰਾਨੀ ਦੀ ਗੱਲ ਹੈ ਕਿ ਬਹੁਗਿਣਤੀ ਵੋਟਰਾਂ ਨੇ ਵੋਟਾਂ ਪੋਲ ਹੋਣ ਤੋਂ ਬਾਅਦ ਵੀ ਆਪਣੀ ਵੋਟ ਪੋਲ ਕਰਨ ਸਬੰਧੀ ਆਪਣਾ ਰਾਜ ਕਿਸੇ ਦੂਸਰੇ ਨਾਲ ਸਾਂਝਾ ਨਹੀਂ ਕੀਤਾ। ਪੋਲੰਗ ਬੂਥਾਂ ਤੇ ਬੈਠੇ ਵੱਖ ਵੱਖ ਉਮੀਦਵਾਰਾਂ ਅਤੇ ਸਿਆਂਸੀ ਪਾਰਟੀਆਂ ਦੇ ਪੋਲਿਗ ਏਜੰਟ ਇਹ ਅੰਦਾਜ਼ਾ ਲਾਉਣ ਤੋਂ ਬੁਰੀ ਤਰਾਂ ਅਸਮਰਥ ਰਹੇ ਕਿ ਵੱਧ ਵੋਟਾਂ ਕਿਸ ਉਮੀਦਵਾਰ ਨੂੰ ਪੋਲ ਹੋਈਆਂ। ਸ਼ਾਇਦ ਸੂਬਾਈ ਚੋਣ ਕਮਿਸ਼ਨ ਵਲੋਂ ਸਮੂਹ ਪੋਲੰਿਗ ਪਾਰਟੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਿਸ ਦੇ ਚਲਦਿਆਂ ਪੋਲੰਿਗ ਪਾਰਟੀਆਂ ਨੇ ਆਪਣੇ ਚੋਣ ਸਟੇਸ਼ਨਾਂ ਤੇ ਡਿਊਟੀ ਦੌਰਾਨ ਰੋਟੀ ਪਾਣੀ ਵੀ ਸੂਬਾ ਸਰਕਾਰ ਦੇ ਖਾਤੇ ਵਿੱਚੋਂ ਛਕਿਆ। ਇਹ ਵੀ ਪ੍ਰਤੱਖ ਨੋਟ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਚੋਣ ਟੈਂਟਾਂ ਵਿੱਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਸੀ ਜਿਹੜੇ ਅਮਨ ਕਾਨੂੰਨ ਦੇ ਲਿਹਾਜ਼ ਨਾਲ ਮੁੱਖ ਧਾਰਾ ਤੋਂ ਕੁਝ ਭਟਕੇ ਹੋਏ ਸਨ ਅਤੇ ਉਨ੍ਹਾਂ ਨੂੰ ਰਾਜ ਕਰਦੀ ਪਾਰਟੀ ਪਾਸੋਂ ਹਮਦਰਦੀ,ਸੁਰੱਖਿਆ ਅਤੇ ਸਰਪ੍ਰਸਤੀ ਦੀ ਸਖਤ ਲੋੜ੍ਹ ਹੈ। ਬਾਕੀ ਭਾਵੇਂ ਅੱਜ ਵੀ ਬਹੁਤ ਗਰਮੀ ਸੀ ਪਰ ਸੂਬੇ ਦੇ ਵੋਟਰਾਂ ਨੇ ਇਸ ਬੇਲੋੜੀ੍ਹ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਆਪੋ ਆਪਣੇ ਸਟੇਸ਼ਨਾਂ ਤੇ ਭਾਰੀ ਪੋਲੰਿਗ ਕੀਤੀ ਜਿਸ ਨਾਲ ਇਹ ਅਨੁਮਾਨ ਵੀ ਲਗਾਇਆਂ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਸ ਦੇ ਸਾਰੇ ਗਵਾਂਢੀ ਸੂਬਿਆਂ ਨਾਲੋਂ ਵਧੇਰੇ ਪੋਲੰਿਗ ਹੋਵੇਗੀ।