ਸੰਗਰੂਰ, ੨੮ ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਤਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗਣ ਦੀ ਘਟਨਾ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਸਿਆਸੀ ਹਲਕਿਆਂ ਅੰਦਰ ਵੱਖ ਵੱਖ ਤਰਾਂ ਦੀ ਚਰਚਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਤੋਂ ਸੂਬੇ ਦੀ ਵਾਗਡੌਰ ਸੰਭਾਲੀ ਹੈ, ਉਸ ਨੇ ਜਿਸ ਢੰਗ ਨਾਲ ਸਰਕਾਰ ਅਤੇ ਸੂਬੇ ਦੇ ਰਾਜ ਭਾਗ ਨੂੰ ਚਲਾਇਆ ਹੈ ਲੋਕ ਉਸ ਤੋਂ ਬਹੁਤ ਪ੍ਰਭਾਵਤ ਹਨ ਜਿਸ ਨਾਲ ਸੂਬੇ ਵਿਚਲੀਆਂ ਤਕਰੀਬਨ ਅੱਧੀ ਦਰਜ਼ਨ ਸਿਆਸੀ ਪਾਰਟੀਆਂ ਦਾ ਵਜੂਦ ਖਤਰੇ ਵਿੱਚ ਪੈ ਗਿਆ ਹੈ ਅਤੇ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਇਸੇ ਵਰਤਾਰੇ ਨਾਲ ਸਬੰਧ ਰਖਦੀ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਅਤੇ ਅਕਾਲੀ ਪਾਰਟੀ ਦੇ ਦਿਨੋ ਦਿਨ ਗਿਰਦੇ ਗਰਾਫ ਦੀ ਨਿਰਾਸ਼ਾ ਵਿੱਚੋਂ ਇਹ ਮੁਆਫੀਨਾਮਾ ਪੈਦਾ ਹੋਇਆ ਜਿਸ ਨਾਲ ਅਕਾਲੀ ਦਲ ਕੋਲ ਆਸ ਦੀ ਇੱਕੋ ਇੱਕ ਕਿਰਨ ਹੀ ਬਚੀ ਹੈ ਕਿ ਸ਼ਾਇਦ ਪੰਜਾਬ ਦੇ ਲੋਕ ਬਹਿਬਲਪੁਰ, ਬਰਗਾੜੀ੍ਹ ਅਤੇ ਬੁਰਜ ਜਵਾਹਰ ਸਿੰਘ ਵਾਲਾ ਕਾਂਡ ਸਮੇਤ ਸੌਦਾ ਸਾਧ ਨੂੰ ਸ਼੍ਰੌਮਣੀ ਅਕਾਲੀ ਦਲ ਵਲੋਂ ਪੰਜੇ ਤਖਤਾਂ ਦੇ ਜਥੇਦਾਰਾਂ ਦੀ ਮੱਦਦ ਨਾਲ ਦਿਵਾਏ ਗਏ ਮੁਆਫੀਨਾਮੇ ਨੂੰ ਭੁਲਾ ਦੇਣਗੇ ਪਰ ਹੁਣ ਸੂਬੇ ਅੰਦਰ ਅਕਾਲੀ ਦਲ ਵਿਰੁੱਧ ਪਬਲਿਕ ਦੇ ਰੋਸ ਦੀ ਲਹਿਰ ਇਸ ਕਦਰ ਪ੍ਰਚੰਡ ਹੈ ਕਿ ਉਹ ਗਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਸਮੇਤ ਕੁਝ ਵੀ ਭੁਲਾਉਣ ਲਈ ਤਿਆਰ ਨਹੀਂ ਹੋ ਰਹੇ। ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਦੂਸਰੀ ਚਰਚਾ ਇਹ ਵੀ ਹੈ ਕਿ ਸ਼੍ਰੌਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪ੍ਰੈਸ ਨੂੰ ਜਾਰੀ ਕੀਤੇ ਬਿਆਨਾਂ ਵਿੱਚ ਇਸ ਗੱਲ ਤੇ ਵੀ ਕਈ ਵਾਰ ਜੋਰ ਦਿੱਤਾ ਸੀ ਕਿ ਅਗਰ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਲਈ ਮੁਆਫੀ ਮੰਗ ਲਵੇ ਅਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵੇ ਤਾਂ ਭਵਿੱਖ ਦੌਰਾਨ ਅਸੀਂ ਸਾਰੇ ਅਕਾਲੀ ਦਲ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਬਾਰੇ ਸੋਚ ਸਕਦੇ ਹਾਂ। ਸੂਬੇ ਦੇ ਕੁਝ ਪ੍ਰਮੁੱਖ ਸਿਆਸੀ ਬੁੱਧੀਜੀਵੀਆਂ ਦਾ ਇਹ ਕਹਿਣਾ ਅਤੇ ਸੋਚਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਸੂਬੇ ਦੀਆਂ ਰਵਾਇਤੀ ਵਿਰੋਧੀ ਪਾਰਟੀਆਂ ਨਾਲੋਂ ਬਹੁਤ ਅੱਗੇ ਨਿੱਕਲ ਗਏ ਹਨ ਜਿਸ ਦੇ ਚਲਦਿਆਂ ਹੁਣ ਉਸ ਦਾ ਮੁਕਾਬਲਾ ਇਕੱਠੇ ਹੋ ਕੇ ਕਰਨਾ ਬਾਕੀ ਪਾਰਟੀਆਂ ਦੀ ਸਿਆਸੀ ਮਜਬੂਰੀ ਬਣ ਗਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੁਖਬੀਰ ਬਾਦਲ ਦਾ ਮੁਆਫੀ ਮੰਗਣ ਦਾ ਸਿਆਸੀ ਡਰਾਮਾ ਇੱਕ ਫਲਾਪ ਸ਼ੋਅ ਸਾਬਤ ਹੋ ਗਿਆ ਹੈ ਜਿਸ ਨੂੰ ਅਕਾਲੀ ਦਲ ਦੇ ਅੰਦਰੋਂ ਅਤੇ ਬਾਹਰੋਂ ਦੋਵਾਂ ਪਾਸਿਆਂ ਤੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਸੰਦਰਭ ਵਿੱਚ ਤੀਸਰੀ ਚਰਚਾ ਇਹ ਵੀ ਹੈ ਕਿ ਸੂਬੇ ਦੇ ਕਈ ਅਕਾਲੀ ਦਲਾਂ ਵਲੋਂ ਸੁਖਬੀਰ ਬਾਦਲ ਦੀ ਤਰਫੋਂ ਅਕਾਲ ਤਖਤ ਤੇ ਪੇਸ਼ ਹੋ ਕੇ ਮੁਆਫੀ ਮੰਗਣ ਵਾਲੇ ਇਸ ਡਰਾਮੇ ਦੀ ਸਾਂਝੀ ਸਕਰਿਪਟ ਪਿਛਲੇ ਕਈ ਮਹੀਨਿਆਂ ਤੋਂ ਲਿਖੀ ਜਾ ਰਹੀ ਸੀ ਜਿਸ ਦਾ ਪਹਿਲਾ ਐਪੀਸੋਡ ਬੀਤੇ ਦਿਨ ਅੰਮ੍ਰਿਤਸ਼ਰ ਵਿਖੇ ਰਿਲੀਜ਼ ਕੀਤਾ ਗਿਆ ਹੈ।ਭਰੋਸੇਯੋਗ ਸੂਤਰਾਂ ਅਨੁਸਾਰ ਦੂਸਰਾ ਐਪੀਸੋਡ