ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਾਰਨ ਇੰਗਲੈਂਡ ਵਿਰੁੱਧ ਸ਼ੁਰੂਆਤੀ ਦੋ ਟੈਸਟ ਮੈਚਾਂ ਵਿਚੋਂ ਹੱਟ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ. ਸੀ. ਸੀ. ਆਈ. ਨੇ ਨਾਲ ਹੀ ਪ੍ਰਸ਼ੰਸਕਾਂ ਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਸਟਾਰ ਕ੍ਰਿਕਟ ਦੇ ਬ੍ਰੇਕ ਲੈਣ ਦੇ ਕਾਰਨਾਂ ‘ਤੇ ਅਟਕਲਾਂ ਲਗਾਉਣੀਆਂ ਬੰਦ ਕਰਨ। 5 ਮੈਚਾਂ ਦੀ ਲੜੀ ਹੈਦਰਾਬਾਦ ਵਿਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਕਿਹਾ,”ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਬੋਰਡ ਤੋਂ ਨਿੱਜੀ ਕਾਰਨਾਂ ਤੋਂ ਇੰਗਲੈਂਡ ਵਿਰੁੱਧ ਆਗਾਮੀ ਟੈਸਟ ਲੜੀ ਦੇ ਸ਼ੁਰੂਆਤੀ ਦੋ ਟੈਸਟਾਂ ‘ਚੋਂ ਉਸ ਨੂੰ ਹਟਾਉਣ ਦੀ ਅਪੀਲ ਕੀਤੀ ਹੈ।” ਬੀ. ਸੀ. ਸੀ. ਆਈ. ਨੇ ਨਾਲ ਹੀ ਕਿਹਾ ਕਿ ਕੋਹਲੀ ਨੇ ਹਟਣ ਦੇ ਆਪਣੇ ਫੈਸਲੇ ਦੇ ਬਾਰੇ ਵਿਚ ਕਪਤਾਨ ਰੋਹਿਤ ਸ਼ਰਮਾ ਤੇ ਟੀਮ ਮੈਨੇਜਮੈਂਟ ਨਾਲ ਵੀ ਗੱਲ ਕੀਤੀ ਹੈ।