ਚੰਡੀਗੜ੍ਹ : ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 1418 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 9 ਮੁਲਜ਼ਮਾਂ ਵਿਰੁਧ ਦੋਸ਼ ਆਇਦ ਕੀਤੇ ਹਨ। ਮੁਲਜ਼ਮਾਂ ਵਿਚ ਕੈਮੀਕਲ ਕੰਪਨੀ ਕੁਡੋਸ ਕੈਮੀਕਲ ਲਿਮਟਿਡ, ਇਸ ਦੇ ਡਾਇਰੈਕਟਰ ਜਤਿੰਦਰ ਸਿੰਘ ਅਤੇ ਗੁਰਮੀਤ ਸੋਢੀ, ਅਨਿਲ ਕੁਮਾਰ ਖੋਸਲਾ, ਓਮ ਪ੍ਰਕਾਸ਼ ਵਲੋਂ ਕਠਪਾਲ, ਦਵਿੰਦਰ ਕੁਮਾਰ ਗੁਪਤਾ, ਗੁਰਿੰਦਰ ਸਿੰਘ, ਵਿਜੇ ਕੁਮਾਰ ਅਰੋੜਾ ਤੇ ਕਮਲੇਸ਼ ਵਧਾਵਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਰੁਧ 6 ਮਈ ਤੋਂ ਸੁਣਵਾਈ ਸ਼ੁਰੂ ਹੋਵੇਗੀ। ਸੀ.ਬੀ.ਆਈ. ਨੇ ਬੈਂਕ ਦੀ ਸ਼ਿਕਾਇਤ ‘ਤੇ 2017 ‘ਚ ਇਹ ਚ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਬਹਿਸ ਦੌਰਾਨ ਕਿਹਾ ਕਿ ਮੁਲਜ਼ਮਾਂ ਨੇ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਪਰ ਇਨ੍ਹਾਂ ਦੀ ਵਰਤੋਂ ਅਪਣੀਆਂ ਫਰਜ਼ੀ ਕੰਪਨੀਆਂ ਵਿਚ ਕੀਤੀ । ਮੁਲਜ਼ਮਾਂ ਨੇ ਬੈਂਕ ਕਰਜ਼ਿਆਂ ਦੀ ਮਦਦ ਨਾਲ ਚੰਡੀਗੜ੍ਹ ਦੇ ਆਸ-ਪਾਸ ਕਰੋੜਾਂ ਦੀ ਜਾਇਦਾਦ ਬਣਾਈ।