ਪੰਜਾਬ ਦੇ ਮਾਝਾ, ਦੁਆਬਾ ਅਤੇ ਮਾਲਵਾ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਸਤਰ ਲਗਾਤਾਰ ਗਿਰਦਾ ਜਾ ਰਿਹਾ ਹੈ। ਪਾਣੀ ਦਾ ਸਤਰ ਲਗਾਤਾਰ ਗਿਰਦੇ ਰਹਿਣ ਸਬੰਧੀ ਸਮੁੱਚੇ ਪੰਜਾਬ ਸੂਬੇ ਅੰਦਰ ਮਾਲਵਾ ਬੈਲਟ ਸਭ ਤੋਂ ਵਧੇਰੇ ਪ੍ਰਭਾਵਤ ਹੋਈ ਹੈ ਕਿਉਂਕਿ ਇਸ ਖੇਤਰ ਦਾ ਕਿਸਾਨ ਸੰਘਣੀ ਖੇਤੀ ਵਿੱਚ ਭਰੋਸਾ ਰਖਦਾ ਹੈ ਜਿਸ ਦੇ ਚਲਦਿਆਂ ਚਾਵਲ ਦੀ ਖੇਤੀ ਕਰਦਿਆਂ ਧਰਤੀ ਹੇਠਲਾ ਪਾਣੀ ਸਿੰਚਾਈ ਲਈ ਵਰਤਣ ਨਾਲ ਇਸ ਕਦਰ ਖਤਰੇ ਦੀ ਕਗਾਰ ਤੇ ਪਹੁੰਚ ਗਿਆ ਹੈ ਜਿਸ ਨੂੰ ਰੀਚਾਰਜ਼ ਕਰਨਾ ਜਾਂ ਮੁੜ੍ਹ ਬਹਾਲ ਕਰਨਾ ਇੱਕ ਤਰਾਂ੍ਹ ਨਾਲ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਵੀ ਹੈ। ਸੰਗਰੂਰ ਜਿਲੇ੍ਹ ਦੇ ਕੁਝ ਪਿੰਡਾਂ ਅੰਦਰ ਸਾਲ 1965 ਦੌਰਾਨ ਧਰਤੀ ਹੇਠਲਾ ਪਾਣੀ ਸਿਰਫ ਇੱਕ ਜਾਂ ਦੋ ਫੁੱਟ ਗਹਿਰਾ ਸੀ ਪਰ ਸਾਲ 2024 ਦੌਰਾਨ ਹੁਣ ਇਸ ਧਰਤੀ ਹੇਠਲੇ ਪਾਣੀ ਦਾ ਲੈਵਲ 120 ਤੋਂ 140 ਫੂੱਟ ਤੱਕ ਗਿਰ ਚੁੱਕਾ ਹੈ ਜਿਹੜਾ ਲੋੜ੍ਹ ਨਾਲੋਂ ਗੰਭੀਰ ਵਿਸ਼ਾ ਹੈ। ਇਸ ਨਾਲ ਜਿੱਥੇ ਸੂਬੇ ਦੀ ਖੇਤੀ ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉੱਥੇ ਪੰਜਾਬ ਵਿੱਚ ਭਵਿੱਖ ਦੀਆਂ ਨਸਲਾਂ ਨੂੰ ਪਾਣੀ ਦੀ ਵਿਆਪਕ ਅਣਹੋਂਦ ਕਾਰਨ ਨਿਸਚਿਤ ਤੌਰ ਤੇ ਕਿਸੇ ਹੋਰ ਥਾਂ ਪ੍ਰਵਾਸ ਕਰਨਾ ਪਵੇਗਾ।
ਪੇਸ਼ਕਸ: ਅਮਰੀਕ ਸਿੰਘ ਸੰਘਾ