ਮਾਲੇਰਕੋਟਲਾ 12 ਮਈ (ਬਲਵਿੰਦਰ ਸਿੰਘ ਭੁੱਲਰ, ਏਸ਼ੀਆ) : ਅੱਜ ਮਦਰਜ਼ ਡੇਅ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਮਲੇਰਕੋਟਲਾ ਦੇ ਮਸ਼ਹੂਰ ਅਤੇ ਪੰਜਾਬ ਪੱਧਰ ਤੇ ਨਾਮਣਾ ਖੱਟਣ ਵਾਲੇ ਡਾਕਟਰ ਮੁਹੰਮਦ ਗੁਲਜਾਰ ਵੱਲੋਂ ਆਪਣੇ ਨਵੇਂ ਗੁਲਜਾਰ ਹਸਪਤਾਲ ਦਾ ਉਦਘਾਟਨ ਆਪਣੀ ਮਾਤਾ ਸ੍ਰੀ ਮਤੀ ਬਸ਼ੀਰਾ ਬੇਗਮ ਅਤੇ ਆਪਣੇ ਸਹੁਰਾ ਸਾਹਿਬ ਪ੍ਰਧਾਨ ਸਰਦਾਰ ਮੁਹੰਮਦ ਦਾਰਾ ਤੋਂ ਕਰਵਾ ਕੇ ਇੱਕ ਵੱਡਾ ਸੁਨੇਹਾ ਸਮਾਜ ਨੂੰ ਦਿੱਤਾ ਹੈ। ਇਸ ਮੌਕੇ ਤੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮਾਤਾ ਪਿਤਾ ਤੋਂ ਵੱਡਾ ਕੋਈ ਵੀ.ਆਈ.ਪੀ ਉਨ੍ਹਾਂ ਲਈ ਹੋਰ ਕੌਣ ਹੋ ਸਕਦਾ ਹੈ ਕਿਉਂਕਿ ਹਰ ਇਕ ਇਨਸਾਨ ਲਈ ਉਨਾਂ ਦੇ ਮਾਤਾ ਪਿਤਾ ਹੀ ਉਨ੍ਹਾਂ ਲਈ ਸਭ ਤੋਂ ਵੱਡੇ ਵੀ.ਆਈ.ਪੀ. ਹੁੰਦੇ ਹਨ ਇਸੇ ਲਈ ਇਸ ਸ਼ੁਭ ਕਾਰਜ ਲਈ ਉਨਾਂ ਨੇ ਆਪਣੇ ਮਾਤਾ ਜੀ ਤੋਂ ਉਦਘਾਟਨੀ ਰਿਬਨ ਕੱਟਣ ਦੀ ਰਸਮ ਕਰਵਾ ਕੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਅਸੀ ਆਪਣੇ ਮਾਤਾ ਪਿਤਾ ਦਾ ਬਣਦਾ ਸਤਿਕਾਰ ਕਰੀਏ ਜਿਸ ਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਉਹਨਾਂ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਗੁਲਜਾਰ ਹਸਪਤਾਲ ਅੱਜ ਲੋਕ ਸੇਵਾ ਲਈ ਅਰਪਿਤ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਮਰੀਜ਼ਾਂ ਦੀਆਂ ਲੋੜਾਂ ਨੂੰ ਦੇਖਦਿਆਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਜਿਲੇ੍ਹ ਦੇ ਸਰਵ ਪ੍ਰਸਿੱਧ ਡਾਕਟਰ ਗੁਲਜ਼ਾਰ ਮੁਹੰਮਦ ਦੀ ਨਿੱਜੀ ਮਲਕੀਅਤ ਵਾਲੇ ਗੁਲਜ਼ਾਰ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਵੱਡੇ ਹਿੱਸੇ ਨੂੰ ਢਾਹ ਕੇ ਅਤੇ ਬਾਕੀ ਬਚਦੇ ਕੁਝ ਹਿੱਸੇ ਨੂੰ ਰੈਨੋਵੇਟ ਕਰ ਕੇ ਇੱਕ ਨਵੀਂ ਨਕੋਰ ਅਤੇ ਸਟੇਟ ਆਫ ਦਾ ਆਰਟ ਤਕਨੀਕ ਨੂੰ ਮੁੱਖ ਰੱਖ ਕੇ ਆਧੁਨਿਕ ਢੰਗ ਨਾਲ ਤਿਆਰ ਕੀਤੀ ਗਈ ਇਮਾਰਤ ਦੀ ਉਸਾਰੀ ਕੀਤੀ ਗਈ ਜਿਸ ਦਾ ਉਦਘਾਟਨ ਅੱਜ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਅਤੇ ਸਹੁਰਾ ਸਾਬ੍ਹ ਵਲੋਂ ਕੀਤਾ ਗਿਆ। ਇਸ ਸ਼ੁਭ ਅਵਸਰ ਤੇ ਆਏ ਮਹਿਮਾਨਾਂ ਦਾ ਸਵਾਗਤ ਡਾਕਟਰ ਗੁਲਜਾਰ ਮੁਹੰਮਦ ਅਤੇ ਉਹਨਾਂ ਦੇ ਬੇਟੇ ਸਾਹਿਲ ਗੁਲਜਾਰ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਡਾਕਟਰ ਸਮਾਜ ਸੇਵੀ ਅਤੇ ਧਾਰਮਿਕ ਲੋਕ ਹਾਜ਼ਰ ਸਨ। ਇਸ ਮੌਕੇ ਤੇ ਉਘੇ ਕਾਰੋਵਾਰੀ ਮਹੁੰਮਦ ਉਵੈਸ,ਚਮਕੌਰ ਸਿੰਘ ਬੂਲਾਪੁਰ ਪ੍ਰਧਾਂਨ ਹਾਅ ਦਾ ਨਾਅਰਾ ਸਾਹਿਬ ,ਜਥੇਦਾਰ ਹਾਕਮ ਸਿੰਘ ਚੱਕ ,ਕੌਸਲਰ ਮਹਿੰਦਰ ਸਿੰਘ ਪਰੂਥੀ ,ਰੰਜੀਬ ਕੌੜਾ,ਦੀਪਕ ਕੌੜਾ ਤੋਂ ਇਲਾਵਾ ਸਮਾਜ ਸੇਵੀ,ਰਾਜਨੀਤਕ ਅਤੇ ਧਾਰਮਿਕ ਸਖਸੀਅਤਾਂ ਆਦਿ ਹਾਜ਼ਰ ਸਨ।