ਖੰਨਾ ਦੇ ਮਲੇਰਕੋਟਲਾ ਰੋਡ ‘ਤੇ ਨੇਹਾ ਇਲੈਕਟ੍ਰੋਨਿਕਸ ਨਾਮਕ ਸ਼ੋਅਰੂਮ ਦੀ ਲਿਫਟ ਟੁੱਟ ਗਈ। ਲਿਫਟ ਚੌਥੀ ਮੰਜ਼ਿਲ ਤੋਂ ਸਿੱਧੀ ਹੇਠਾਂ ਆ ਡਿੱਗੀ। ਇਸ ਵਿੱਚ ਦੋ ਕਰਮਚਾਰੀ ਸਨ, ਜੋ ਗੰਭੀਰ ਜ਼ਖ਼ਮੀ ਹੋ ਗਏ। ਉਹਨਾਂ ਨੂੰ ਟਰੌਮਾ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਨਵਜੋਤ ਸਿੰਘ (20) ਵਾਸੀ ਰੋਹਣੋ ਖੁਰਦ ਅਤੇ ਗੁਰਬਖਸ਼ ਸਿੰਘ (22) ਵਾਸੀ ਬੈਂਕ ਕਲੋਨੀ ਖੰਨਾ ਵਜੋਂ ਹੋਈ। ਜਾਣਕਾਰੀ ਮੁਤਾਬਕ ਦੋਵੇਂ ਕਰਮਚਾਰੀ ਲਿਫਟ ‘ਚ ਚੌਥੀ ਮੰਜ਼ਿਲ ਤੋਂ ਪੁਰਾਣੇ ਟੈਲੀਵਿਜ਼ਨ ਹੇਠਾਂ ਲਿਆ ਰਹੇ ਸਨ। ਅਚਾਨਕ ਲਿਫਟ ਟੁੱਟ ਗਈ। ਜਦੋਂ ਲਿਫਟ ਹੇਠਾਂ ਡਿੱਗੀ ਤਾਂ ਸ਼ੋਅਰੂਮ ‘ਚ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਿਸ ਕਾਰਨ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਜਖਮੀਆਂ ਨੂੰ ਤੁਰੰਤ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਹਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਲਿਫਟ ਦੀ ਮੁਰੰਮਤ ਨਾ ਕਰਾਉਣ ਦਾ ਦੋਸ਼
ਨਵਜੋਤ ਸਿੰਘ ਦੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਰਮਚਾਰੀਆਂ ਅਨੁਸਾਰ ਇਸਤੋਂ ਪਹਿਲਾਂ ਵੀ ਲਿਫਟ ਖ਼ਰਾਬ ਹੋ ਗਈ ਸੀ। ਜਿਸ ਸਬੰਧੀ ਕਈ ਵਾਰ ਮਾਲਕ ਨੂੰ ਦੱਸਿਆ ਗਿਆ ਸੀ। ਪਰ ਲਿਫਟ ਦੀ ਮੁਰੰਮਤ ਨਹੀਂ ਕੀਤੀ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਰਮਚਾਰੀਆਂ ਦੀ ਜਾਨ ਵੀ ਜਾ ਸਕਦੀ ਸੀ। ਬੈਨੀਪਾਲ ਨੇ ਕਰਮਚਾਰੀਆਂ ’ਤੇ ਇਲਾਜ ’ਚ ਦੇਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ। ਮਾਲਕ ਆਪਣੇ ਪੱਧਰ ’ਤੇ ਪ੍ਰਾਈਵੇਟ ਹਸਪਤਾਲ ਲੈ ਗਏ। ਅਖੀਰ ਜਦੋਂ ਦੇਖਿਆ ਕਿ ਹਾਲਤ ਗੰਭੀਰ ਹੈ ਤਾਂ ਪਰਿਵਾਰ ਨੂੰ ਬੁਲਾਇਆ ਗਿਆ। ਹੁਣ ਉਨ੍ਹਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।
ਬਾਈਟ – ਜਖਮੀ ਨੌਜਵਾਨ
ਸੰਤੋਖ ਸਿੰਘ ਬੈਨੀਪਾਲ