ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਰਸਾਤ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਹਰਿਆਣਾ ਦੇ ਝੱਜਰ ਅਤੇ ਨਾਰਨੌਲ ਵਿੱਚ ਛੇ-ਛੇ ਮਿਲੀਮੀਟਰ, ਫਰੀਦਾਬਾਦ ਵਿੱਚ ਚਾਰ ਮਿਲੀਮੀਟਰ, ਗੁਰੂਗ੍ਰਾਮ ਅਤੇ ਰੋਹਤਕ ਵਿੱਚ ਦੋ-ਦੋ ਮਿਲੀਮੀਟਰ ਅਤੇ ਹਿਸਾਰ ਵਿੱਚ ਇੱਕ ਮਿਲੀਮੀਟਰ ਮੀਂਹ ਪਿਆ ਹੈ।