ਇੰਦੌਰ ‘ਚ ਅਧਿਆਪਕਾਂ ਦੀਆਂ ਝਿੜਕਾਂ ਤੋਂ ਨਾਰਾਜ਼ 15 ਸਾਲਾ ਵਿਿਦਆਰਥੀ ਤਲਵਾਰ ਲੈ ਕੇ ਸਕੂਲ ਪਹੁੰਚ ਗਿਆ ਅਤੇ ਕਥਿਤ ਤੌਰ ‘ਤੇ ਭੰਨਤੋੜ ਕੀਤੀ। ਵਿਿਦਆਰਥੀ ਅਤੇ ਉਸ ਦੇ ਪਿਤਾ ਖ਼ਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ।ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲਸੂੜੀਆ ਥਾਣੇ ਦੇ ਇੰਚਾਰਜ ਤਾਰੇਸ਼ ਸੋਨੀ ਨੇ ਦੱਸਿਆ ਕਿ ਮੰਗਲਵਾਰ ਨੂੰ 9ਵੀਂ ਜਮਾਤ ਦਾ ਵਿਿਦਆਰਥੀ ਤਲਵਾਰ ਲੈ ਕੇ ਇਕ ਨਿੱਜੀ ਸਕੂਲ ਵਿਚ ਪਹੁੰਚਿਆ ਅਤੇ ਇਸ ਵਿੱਦਿਅਕ ਸੰਸਥਾ ਦੇ ਪੱਖੇ, ਬਲਬ ਅਤੇ ਹੋਰ ਸਾਮਾਨ ਤੋੜ ਦਿੱਤਾ।ਉਨ੍ਹਾਂ ਦੱਸਿਆ ਕਿ ਵਿਿਦਆਰਥੀ ਬੇਹੱਦ ਬਾਗੀ ਸੁਭਾਅ ਦਾ ਹੈ। ਉਹ ਸਕੂਲ ਦੀਆਂ ਵਿਿਦਆਰਥਣਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ । ਇਸ ਲਈ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਝਿੜਕਿਆ ਸੀ ਜਿਸ ਲਈ ਉਸ ਨੂੰ ਡਾਂਟਣ ‘ਤੇ ਗੁੱਸਾ ਆ ਗਿਆ । ਥਾਣਾ ਇੰਚਾਰਜ ਨੇ ਦੱਸਿਆ ਕਿ ਸਕੂਲ ਡਾਇਰੈਕਟਰ ਦੀ ਸ਼ਿਕਾਇਤ ‘ਤੇ ਨਾਬਾਲਗ ਵਿਿਦਆਰਥੀ ਅਤੇ ਉਸ ਦੇ ਪਿਤਾ ਦੇ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।