ਮਾਲੇਰਕੋਟਲਾ, 15 ਮਾਰਚ (ਬਲਵਿੰਦਰ ਸਿੰਘ ਭੁੱਲਰ) : ਦੇਸ਼ ਅੰਦਰ ਲੋਕ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਅਤੇ ਇਸ ਸਬੰਧੀ ਚੋਣ ਕਮਿਸ਼ਨ ਵਲੋਂ ਨੋਟੀਫੀਕੇਸ਼ਨ ਇੱਕ ਅੱਧ ਦਿਨ ਜਾਂ ਇਸੇ ਹਫਤੇ ਦੌਰਾਨ ਹੋਣ ਵਾਲਾ ਹੈ। ਪੰਜਾਬ ਅੰਦਰ ਰਾਜ ਕਰਦੀ ਆਮ ਆਦਮੀ ਪਾਰਟੀ ਨੇ ਇਸ ਚੋਣ ਲਈ ਆਪਣੇ ਅੱਠ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਕੇ ਬਾਕੀ ਸਭ ਸਿਆਸੀ ਪਾਰਟੀਆਂ ਨਾਲੋਂ ਪਹਿਲ ਕਰ ਦਿੱਤੀ ਹੈ ਜਿਸ ਨਾਲ ਸੂਬੇ ਅੰਦਰ ਸਿਆਸੀ ਚੋਣ ਅਖਾੜਾ ਪੂਰੀ ਤਰਾਂ੍ਹ ਭਖਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਨੇ ਜਿਲਾ੍ਹ ਸੰਗਰੂਰ ਤੋਂ ਬਰਨਾਲਾ ਹਲਕੇ ਦੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਹੈ ਜਿਸ ਨਾਲ ਸੰਗਰੂਰ ਲੋਕ ਸਭਾ ਹਲਕੇ ਅੰਦਰ ਸਿਆਸੀ ਗਤੀਵਿਧੀਆਂ ਦੀ ਗਤੀ ਲਗਾਤਾਰ ਤੇਜ਼ ਹੁੰਦੀ ਵਿਖਾਈ ਦੇ ਰਹੀ ਹੈ। ਲੋਕ ਸਭਾ ਹਲਕਾ ਸੰਗਰੂਰ ਨਾਲ ਸਬੰਧ ਰਖਦੇ ਅਤੇ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਲਈ ਪਰ ਤੋਲਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਿੰਨ ਉਮੀਦਵਾਰਾਂ ਬੀਬੀ ਰਾਜਿੰਦਰ ਕੌਰ ਭੱਠਲ, ਵਿਜੈਇੰਦਰ ਸਿੰਗਲਾ ਅਤੇ ਸ.ਸੁਰਿੰਦਰਪਾਲ ਸਿੰਘ ਸਿਬੀਆ ਵੀ ਲਾਈਨ ਵਿੱਚ ਲੱਗੇ ਹੋਏ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਤਿੰਨ੍ਹਾਂ ਉਮੀਦਵਾਰਾਂ ਵਿੱਚੋਂ ਹੀ ਕੋਈ ਨਾ ਕੋਈ ਇਸ ਚੋਣ ਲਈ ਪਾਰਟੀ ਉਮੀਦਵਾਰ ਨਿਯੁਕਤ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਬੀਬੀ ਭੱਠਲ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਅਤੇ ਇਸੇ ਤਰਾਂ੍ਹ ਵਿਜੈਇੰਦਰ ਸਿੰਗਲਾ ਵੀ ਸੰਗਰੂਰ ਜਿਲਾ੍ਹ ਦੇ ਲੋਕਾਂ ਦੇ ਜਾਣੇ ਪਛਾਣੇ ਉਮੀਦਵਾਰ ਹਨ। ਬਾਕੀ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਦੋ ਜਿਿਲ੍ਹਆਂ ਬਰਨਾਲਾ ਅਤੇ ਸੰਗਰੂਰ ਲਈ ਪਾਰਟੀ ਦੇ ਪ੍ਰਧਾਨਗੀ ਪਦ ਤੇ ਨਿਯੁਕਤ ਅਤੇ ਕਾਰਜ਼ਸ਼ੀਲ ਰਹੇ ਸ.ਸਿਬੀਆ ਲੋਕ ਸਭਾ ਹਲਕਾ ਸੰਗਰੂਰ ਲਈ ਕਾਂਗਰਸੀ ਵੋਟਰਾਂ ਦੀ ਪਹਿਲੀ ਪਸੰਦ ਹਨ ਅਤੇ ਇਸ ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਚੰਗਾ, ਮਾਣ ਸਨਮਾਨ ਅਤੇ ਇੱਜਤ ਹੈ ਕਿਉਂਕਿ ਉਹ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਅਤੇ ਸੁਭਾਅ ਪੱਖੋਂ ਬੇਹੱਦ ਨਿਮਰ ਅਤੇ ਨਰਮ ਵਿਅਕਤੀ ਦੇ ਤੌਰ ਤੇ ਜਾਣੇ ਜਾਂਦੇ ਹਨ। ਬਾਕੀ ਚੋਣਾਂ ਦੌਰਾਨ ਵੋਟਰ ਬਾਦਸ਼ਾਹ ਸਭ ਨਾਲੋਂ ਉੱਤਮ ਅਤੇ ਮਹਾਨ ਗਿਿਣਆ ਜਾਂਦਾ ਹੈ ਜਿਹੜਾ ਆਪਣੀ ਵੋਟ ਪੋਲ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ।