ਚੀਨੀ ਵਿਿਗਆਨੀਆਂ ਨੇ 3 ‘ਸੁਪਰ ਗਾਵਾਂ’ ਦਾ ਕਲੋਨ ਤਿਆਰ ਕੀਤਾ ਹੈ, ਜੋ ਹਰ ਸਾਲ 18,000 ਲੀਟਰ ਦੁੱਧ ਅਤੇ ਆਪਣੇ ਜੀਵਨਕਾਲ ‘ਚ 1,00,000 ਲਿਟਰ ਤੋਂ ਜ਼ਿਆਦਾ ਦੁੱਧ ਦੇਣ ਦੇ ਸਮਰੱਥ ਹੈ। ਪ੍ਰਯੋਗ ‘ਚ ਸ਼ਾਮਿਲ ਇਕ ਮਾਹਿਰ ਅਨੁਸਾਰ ਉਤਪਾਦਤ ਦੁੱਧ ਕਲੋਨ ਦੇ ਮੂਲ ਵੱਲੋਂ ਉਤਪਾਦਤ ਦੁੱਧ ਤੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਕਲੋਨ ਕੀਤੀਆਂ ਗਈਆਂ ਵੱਛੜੀਆਂ 2 ਸਾਲ ਦੀਆਂ ਹੋ ਜਾਣ ਤਾਂ ਉਹ ਬਾਜ਼ਾਰ ਲਈ ਦੁੱਧ ਦਾ ਉਤਪਾਦਨ ਸ਼ੁਰੂ ਕਰ ਸਕਦੀਆਂ ਹਨ।ਜਾਨਵਰਾਂ ਦਾ ਕਲੋਨ ਬਣਾਉਣ ਲਈ ਨਾਰਥਵੈਸਟ ਯੂਨੀਵਰਸਿਟੀ ਆਫ ਐਗਰੀਕਲਚਰਲ ਐਂਡ ਫਾਰੈਸਟੀ ਸਾਈਂਸ ਐਂਡ ਟੈਕਨਾਲੋਜੀ ਦੇ ਵਿਿਗਆਨੀਆਂ ਨੇ ਉਤਪਾਦਕ ਡੱਚ ਹੋਲਸਟੀਨ ਵਿਸੀਆਈ ਸਵੇਬੀਆ ਦੇ ਕੰਨਾਂ ਤੋਂ ਸੋਮੈਟਿਕ ਸੈੱਲ ਲਏ ਅਤੇ ਉਨ੍ਹਾਂ ਨੂੰ ਸਰੋਗੇਟ ਗਾਵਾਂ ‘ਚ ਪਾ ਦਿੱਤਾ। ਤਕਨੀਕ, ਜਿਸ ਨੂੰ ‘ਸੋਮੇਟਿਕ ਸੈੱਲ ਨਿਊਕਲੀਅਰ ਟਰਾਂਸਵਰ’ ਦੇ ਰੂਪ ‘ਚ ਜਾਣਿਆ ਜਾਂਦਾ ਹੈ, ਦਾ ਉਪਯੋਗ 1996 ‘ਚ ਡਾਲੀ ਭੇਡ ਨੂੰ ਬਣਾਉਣ ਲਈ ਕੀਤਾ ਗਿਆ ਸੀ, ਜੋ ਵਿਬਵ ਦਾ ਪਹਿਲਾ ਕਲੋਨ ਬਣਧਾਰੀ ਸੀ। ਇਸ ਦਾ ਵਚਨ 56.7 ਕਿਲੋਗ੍ਰਾਮ ਸੀ। ਇਸ ਦਾ ਆਕਾਰ ਅਤੇ ਸਰੂਪ ਉਸ ਗਾਂ ਵਰਗਾ ਸੀ, ਜਿਸ ਨਾਲ ਇਸ ਕਲੋਨ ਨੂੰ ਕੀਤਾ ਗਿਆ ਸੀ। ਇਸ ਦੀ ਤੁਲਨਾ ਵਿਚ ਅਮਰੀਕੀ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਅਮਰੀਕਾ ‘ਚ ਔਸਤ ਗਾਂ ਸਾਲਾਨਾ ਲਗਭਗ 12,000 ਲਿਟਰ ਦੁੱਧ ਪੈਦਾ ਕਰਦੀ ਹੈ।