ਮਾਲੇਰਕੋਟਲਾ, 28 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਅਤੇ ਹਰਿਆਣਾ ਦੇ ਦੋ ਸਾਂਝੇ ਬਾਰਡਰਾਂ ਸ਼ੰਭੂ ਅਤੇ ਖਨੋਰੀ ਵਿਖੇ ਦੇਸ਼ ਦੇ ਕਿਸਾਨ, ਪੁਲਿਸ ਜਾਂ ਪੈਰਾਮਿਲਟਰੀ ਫੋਰਸਾਂ ਵਿੱਚ ਕੰਮ ਕਰਦੇ ਜਵਾਨਾਂ ਦਾ ਆਹਮੋ ਸਾਹਮਣੇ ਹੋ ਕੇ ਇੱਕ ਦੂਸਰੇ ਨਾਲ ਲ਼ੜਨਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸੋਚ ਦੇ ਬਿੱਲਕੁੱਲ ਉਲਟ ਹੈ ਕਿਉਂਕਿ ਭਾਰਤ ਤੇ ਰਾਜ ਕਰਦੇ ਅੰਗਰੇਜਾਂ ਪਾਸੋਂ ਆਪਣੀ ਅਜਾਦ ਹਿੰਦ ਫੌਜ ਦਾ ਗਠਨ ਕਰ ਕੇ ਨੇਤਾ ਜੀ ਨੇ ਜਿਹੜੀ ਅਜਾਦ ਹਿੰਦ ਫੌਜ ਖੜੀ੍ਹ ਕੀਤੀ ਸੀ ਉਸ ਦਾ ਪ੍ਰਮੁੱਖ ਹਿੱਸਾ ਸਭ ਤੋਂ ਪਹਿਲਾਂ ਦੇਸ਼ ਦੇ ਕਿਸਾਨ ਅਤੇ ਜਵਾਨ ਹੀ ਬਣੇ ਸਨ ਜਿਸ ਦੇ ਅਧਾਰ ਤੇ ਬਾਅਦ ਵਿੱਚ ਨੇਤਾ ਜੀ ਨੇ ਦੇਸ਼ ਦੇ ਲੋਕਾਂ ਨੂੰ ‘ਜੈ ਜਵਾਨ ਅਤੇ ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਅਗਰ ਦੇਸ਼ ਨੇ ਤਰੱਕੀ ਦੀਆਂ ਸ਼ਿਖਰਾਂ ਨੂੰ ਛੂੁਹਣਾ ਹੈ ਤਾਂ ਜਵਾਨਾਂ ਅਤੇ ਕਿਸਾਨਾਂ ਨੂੰ ਇੱਕ ਦੂਸਰੇ ਨਾਲ ਜਥੇਬੰਦ ਹੋ ਕੇ ਚੱਲਣਾ ਪਵੇਗਾ ਕਰਦਿਆਂ ਇਹ ਵਿਚਾਰ ਇਡੀਅਨ ਫਾਰਮਰ ਐਸੋਸੀਏਸਨ ਦੇ ਸੂਬਾ ਮੀਤ ਪ੍ਰਧਾਨ ਗੁਰਦੇਵ ਸਿੰਘ ਸੰਗਾਲਾ ਅਤੇ ਜਿਲਾ ਮੀਤ ਪ੍ਰਧਾਨ ਪ੍ਰਗਟ ਸਿੰਘ ਸਰੌਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਉਨਾਂ ਕਿਹਾ ਕੇਂਦਰ ਅਤੇ ਹਰਿਆਣਾ ਵਿੱਚ ਰਾਜ ਕਰਦੀ ਭਾਜਪਾ ਸਰਕਾਰ ਨੂੰ ਪੂਰੀ ਤਰਾਂ੍ਹ ਪਤਾ ਹੈ ਕਿ ਦੇਸ਼ ਅੰਦਰ ਅਗਲੇ ਅਪ੍ਰੈਲ਼ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨਹਾਂ ਨੂੰ ਪੰਜਾਬ ਅੰਦਰੋਂ ਕੋਈ ਲੋਕ ਸਭਾ ਸੀਟ ਨਹੀਂ ਮਿਲਣੀ ਜਿਸ ਦੇ ਚਲਦਿਆਂ ਉਹ ਨਹੀਂ ਚਾਹੁੰਦੇ ਕਿ ਹਰਿਆਣਾ ਦੇ ਬਾਰਡਰ ਪਾਰ ਕਰ ਕੇ ਪੰਜਾਬ ਦੇ ਕਿਸਾਨ ਦਿੱਲੀ ਵਿਖੇ ਪਹੁੰਚ ਕੇ ਉਨਹਾਂ ਲਈ ਪ੍ਰੇਸ਼ਾਂਨੀਆ ਦਾ ਸਬੱਬ ਬਣਨ। ਇਸ ਲਈ ਉੁਕਤ ਦੋਵਾਂ ਬਾਰਡਰਾਂ ਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਦੀ ਤਾਇਨਾਤੀ ਤੋਂ ਪਤਾ ਚਲਦਾ ਹੈ ਕਿ ਦਿੱਲੀ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਲ ਵਧਣ ਨਹੀਂ ਦੇਣਗੇ। ਦੂਸਰਾ ਸੂਬੇ ਦੇ ਪ੍ਰਮੁੱਖ ਕਿਸਾਨ ਆਗੂਆਂ ਨੂੰ ਸਿਰਫ ਸੜਕਾਂ ਰੋਕਣ ਦੀ ਰਣਨੀਤੀ ਹੀ ਨਹੀਂ ਅਪਨਾਉਣੀ ਚਾਹੀਦੀ ਸਗੋਂ ਉਨਹਾਂ ਨੂੰ ਬਦਲਵੇਂ ਪ੍ਰਬੰਧਾਂ ਵਜੋਂ ਵੱਖ ਵੱਖ ਪ੍ਰਕਾਰ ਦੀਆਂ ਹੋਰ ਰਣਨੀਤੀਆਂ ਵੀ ਤਿਆਰ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਸਭਾ ਚੋਣਾਂ ਦੇ ਇਸ ਸਾਲ ਵਿੱਚ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਹੋਣ ਕਾਰਨ ਚਲਦਾ ਕੀਤਾ ਜਾਵੇ।