ਚੰਡੀਗੜ੍ਹ, ਪੰਜਾਬ-ਹਰਿਆਣਾ ਦੇ ਮੌਸਮ ਵਿਚ ਇਕ ਦਿਨ ਪਹਿਲਾਂ ਪਈ ਧੁੱਪ ਦਾ ਅਸਰ ਵੇਖਣ ਨੂੰ ਮਿਿਲਆ। ਪੰਜਾਬ ਦਾ ਔਸਤ ਤਾਪਮਾਨ 2.5 ਡਿਗਰੀ, ਹਰਿਆਣਾ ਦਾ 3 ਡਿਗਰੀ ਅਤੇ ਚੰਡੀਗੜ੍ਹ ਦਾ 1 ਡਿਗਰੀ ਵਧਿਆ ਹੈ। ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਸਿਰਸਾ, ਫਤਿਹਾਬਾਦ ਅਤੇ ਜੀਂਦ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 17 ਜ਼ਿਿਲ੍ਹਆਂ ‘ਚ ਧੁੰਦ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਮਾਚਲ ‘ਚ 31 ਜਨਵਰੀ ਤਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਕਿਨੌਰ, ਲਾਹੌਲ-ਸਪੀਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁਲ ਅਤੇ ਚੰਬਾ ਦੇ ਕੁੱਝ ਖੇਤਰਾਂ ‘ਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਹੁਣ ਪੰਜਾਬ ਅਤੇ ਹਰਿਆਣਾ ‘ਚ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਦੋ ਮਹੀਨਿਆਂ ਤੋਂ ਪੈ ਰਹੀ ਸੁੱਕੀ ਠੰਢ ਨਾਲ ਰਾਹਤ ਮਿਲੇਗੀ। 2 ਫ਼ਰਵਰੀ ਤੋਂ ਪਛਮੀ ਗੜਬੜੀ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਵੀ ਸਰਗਰਮ ਹੋ ਰਹੀ ਹੈ। ਅਨੁਮਾਨ ਹੈ ਕਿ 2 ਫ਼ਰਵਰੀ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਬਾਰਸ਼ ਹੋ ਸਕਦੀ ਹੈ।