ਅਮਰਗੜ੍ਹ, 5 ਮਾਰਚ (ਬਲਵਿੰਦਰ ਸਿੰਘ ਭੁੱਲਰ) : ਨਾਭਾ ਮਾਲੇਰਕੋਟਲਾ ਮਾਰਗ ਤੇ ਸਥਿੱਤ ਪਿੰਡ ਮਾਹੋਰਾਣਾ ਵਿਖੇ ਇੱਕ ਰਾਈਸ ਸ਼ੈਲਰ ਜਿਸ ਦਾ ਨਾਂਅ ਅਜੈ ਰਾਈਸ ਐਂਡ ਐਗਰੋ ਪ੍ਰੋਡਕਟਸ ਹੈ ਬੀਤੇ ਦਿਨੀ ਦੇਰ ਰਾਤ ਚੱਲੀ ਜਬਰਦਸਤ ਮੀਂਹ ਅਤੇ ਹਨੇਰੀ ਦੀ ਲਪੇਟ ਵਿੱਚਆ ਗਿਆ ਜਿਸ ਕਾਰਨ ਇਸ ਸ਼ੈਲਰ ਦੀ ਇਮਾਰਤ ਦਾ ਕਾਫੀ ਵੱਡਾ ਹਿੱਸਾ ਢਹਿ ਢੇਰੀ ਹੋਣ ਕਾਰਨ ਇਸ ਸ਼ੈਲਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਬਹੁਤ ਹੀ ਤੇਜ਼ ਗਤੀ ਦੀ ਇਸ ਹਨੇਰੀ ਕਾਰਨ ਜਿੱਥੇ ਇਸ ਇਲਾਕੇ ਅੰਦਰ ਨਹਿਰ ਅਤੇ ਸੜਕਾਂ ਕਿਨਾਰੇ ਖੜੇ੍ਹ ਸੈਂਕੜੇ ਵੱਡੇ ਵੱਡੇ ਉੱਚੇ ਲੰਬੇ ਦਰਖਤ ਜ਼ਮੀਨ ਤੇ ਗਿਰ ਗਏ ਉੱਥੇ ਮਾਹੋਰਾਣਾ ਤੋਂ ਭੁੱਲਰਾਂ ਬਨਭੌਰਾ ਲੰਿਕ ਮਾਰਗ ਤੇ ਉਸਾਰੇ ਗਏ ਸ਼ੈਲਰ ਦੀ ਕਾਫੀ ਲੰਬੀ ਚੌੜੀ੍ਹ ਅਤੇ ਉੱਚੀ ਦੀਵਾਰ ਅਚਾਨਕ ਢਹਿ ਢੇਰੀ ਹੋ ਗਈ। ਦੱਸਿਆ ਗਿਆ ਹੈ ਕਿ ਇਸ ਸ਼ੈਲਰ ਦੀ ਦੀਵਾਰ ਗਿਰਨ ਨਾਲ ਜਿੱਥੇ ਸ਼ੈਲਰ ਮਾਲਕਾਂ ਦਾ ਕਾਫੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਸ਼ੈਲਰ ਅੰਦਰ ਮਿਿਲੰਗ ਲਈ ਪਏ ਚਾਵਲ ਦੀ ਮਿਿਲੰਗ ਵੀ ਪ੍ਰਭਾਵਤ ਹੋਣ ਦਾ ਡਰ ਜਤਾਇਆ ਜਾ ਰਿਹਾ ਹੈ। ਇਸ ਇਲਾਕੇ ਅੰਦਰ ਭਾਵੇਂ ਕਿਸੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਪਰ ਲੋਕਾਂ ਦਾ ਮਾਲੀ ਨੁਕਸਾਨ ਕਾਫੀ ਵੱਡੇ ਪੱਧਰ ਤੇ ਹੋਇਆ ਹੈ।