ਕੇਰਲ ਦੀ ਇਕ ਅਦਾਲਤ ਨੇ ਇਡੁੱਕੀ ਜ਼ਿਲੇ ਵਿਚ ਪੱਛਮੀ ਬੰਗਾਲ ਦੇ ਇਕ ਪ੍ਰਵਾਸੀ ਮਜ਼ਦੂਰ ਦੀ 15 ਸਾਲਾ ਬੇਟੀ ਨਾਲ 2022 ਵਿਚ ਸਮੂਹਿਕ ਜਬਰ- ਜ਼ਨਾਹ ਦੇ ਦੋਸ਼ੀ ਪਾਏ ਗਏ ਤਿੰਨ ਵਿਅਕਤੀਆਂ ਨੂੰ ਮੰਗਲਵਾਰ 90-90 ਸਾਲ ਦੀ ਸਜ਼ਾ ਸੁਣਾਈ । ਦੇਵੀਕੁਲਮ ਦੀ ਵਿਸ਼ੇਸ਼ ਅਦਾਲਤ ਦੇ ਜੱਜ ਸਿਰਾਜੁਦੀਨ ਨੇ ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ ਵੱਖ-ਵੱਖ ਸਜ਼ਾਵਾਂ ਸੁਣਾਈਆਂ। ਵਿਸ਼ੇਸ਼ ਸਰਕਾਰੀ ਵਕੀਲ ਸਮਿਜੂ ਕੇ. ਦਾਸ ਨੇ ਕਿਹਾ ਕਿ ਸਜ਼ਾ ਇੱਕੋ ਸਮੇਂ ਭੁਗਤਣੀ ਪਵੇਗੀ। ਵੱਧ ਤੋਂ ਵੱਧ ਜੇਲ ਦੀ ਸਜ਼ਾ 25 ਸਾਲ ਹੈ ਇਸ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ 25 ਸਾਲ ਦੀ ਸਜ਼ਾ ਕੱਟਣੀ ਪਵੇਗੀ।