ਲੰਡਨ, ਸਿੱਖ ਸਮਰਾਜ ਦੇ ਅੰਤਿਮ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਲਈ ਬ੍ਰਿਟੇਨ ਇਕ ਮਿਊਜ਼ੀਅਮ ਨੂੰ ‘ਨੈਸ਼ਨਲ ਲਾਟਰੀ ਹੈਰੀਟੇਜ ਫੰਡ’ ਤੋਂ ਲਗਭਗ 2 ਲੱਖ ਪੌਂਡ ਦੀ ਗ੍ਰਾਂਟ ਮਿਲੀ ਹੈ। ਨਾਰਫੋਕ ਦੇ ਬੇਟਫੋਰਡ ਵਿਚ ‘ਏਂਸੀਐਂਟ ਹਾਊਸ ਮਿਊਜ਼ੀਅਮ’ ਨੂੰ ਉਸ ਦੀ ਵਰ੍ਹੇਗੰਢ ‘ਤੇ ਇਹ ਰਾਸ਼ੀ ਪ੍ਰਦਾਨ ਕੀਤੀ ਗਈ। ਮਿਊਜ਼ੀਅਮ ਦੇ ਸਥਾਨ ਦੀ ਸੇਵਾ 1924 ਵਿਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪਿੰ੍ਰਸ ਫਰੈਡ੍ਰਿਕ ਦਲੀਪ ਸਿੰਘ ਵਲੋਂ ਕੀਤੀ ਗਈ ਸੀ।