ਮਾਲੇਰਕੋਟਲਾ, 30 ਮਾਰਚ ( ਸਰਾਜਦੀਨ ਦਿਉਲ) :ਇਡੀਅਨ ਫਾਰਮਰ ਐਸੋਸੀਏਸਨ ਦੀ ਇੱਕ ਮੀਟਿੰਗ ਸਿਟੀ ਕੰਪਲੈਕਸ ਮਲੇਰਕੋਟਲਾ ਵਿਖੇ ਹੋਈ ਇਸ ਮੀਟਿੰਗ ਵਿੱਚ ਆਲ ਇਡੀਆ ਦੇ ਕੌਮੀ ਪ੍ਰਧਾਂਨ ਸਤਨਾਮ ਸਿੰਘ ਬਹਿਰੂ ਆਪਣੇ ਸਾਥੀਆਂ ਸਮੇਤ ਪਹੁੰਚੇ ਖਚਾਖਚ ਭਰੇ ਪੰਡਾਲ ਨੂੰ ਵੇਖ ਕਿ ਸ.ਬਹਿਰੂ ਨੇ ਕਿਹਾ ਕਿ ਮੈਂ ਜਿਲਾ ਪ੍ਰਧਾਂਨ ਬਲਵਿੰਦਰ ਸਿੰਘ ਭੁੱਲਰ ਅਤੇ ਉਸ ਦੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨਾ ਨੇ ਥੋੜੇ ਸਮੇਂ ਵਿੱਚ ਵੱਡੀ ਪੱਧਰ ਤੇ ਨੌਜੁਵਾਨਾ ਨੂੰ ਜੋੜ ਕੇ ਸਾਡੇ ਹੌਸਲੇ ਨੂੰ ਬੁਲੰਦ ਕੀਤਾ ਹੈ ਉਨਾਂ ਕਿਹਾ ਕਿ ਕਿਸਾਨ ਵੀਰੋ ਕੇਂਦਰ ਵਿੱਚ ਕੋਈ ਵੀ ਸਰਕਾਰ ਆਵੇ ਉਹ ਹਮੇਸਾ ਕਿਸਾਨਾ ਨਾਲ ਧੋਖਾ ਕਰਦੀ ਆਈ ਹੈ ਹੁਣ ਤੁਸੀਂ ਲੋਕ ਸਭਾ ਚੋਣਾ ਵਿੱਚ ਉਸ ਵਿਆਕਤੀ ਨੂੰ ਵੋਟ ਪਾਉਣੀ ਹੈ ਜਿਹੜਾ ਕੇਂਦਰੀ ਮੰਤਰੀਆਂ ਦੇ ਅੱਖ ਵਿੱਚ ਅੱਖ ਪਾਕੇ ਕਿਸਾਨੀ ਲਈ ਲੜ ਸਕਦਾ ਹੋਵੇ ਕਿਉ ਕਿ ਕਿਸਾਨਾ ਦੀ ਭਲਾਈ ਲਈ 2004 ਵਿੱਚ ਸਵਾਮੀਨਾਥਨ ਕਮਿਸਨ ਬਣਾਇਆ ਗਿਆ ਸੀ ਜਿਸ ਦੀ ਰਿਪੋਰਟ 2006 ਵਿੱਚ ਤਿਅਰ ਹੋ ਗਈ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਠੰਡੇ ਵਸਤੇ ਵਿੱਚ ਪਾ ਦਿੱਤਾ ਤਾਂ ਮੈਂ ਇਸ ਰਿਪੋਰਟ ਨੂੰ ਲਾਗੂ ਕਰਵਾਉਣ ਵਾਸਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਤਾਂ ਅਦਾਲਤ ਨੇ ਮਨਮੋਹਣ ਸਰਕਾਰ ਨੂੰ ਤਲਬ ਕੀਤਾ ।ਤਾਂ 2014 ਉਸ ਸਮੇਂ ਨਰਿੰਦਰ ਮੋਦੀ ਨੇ ਆਪਣੇ ਚੋਣ ਮੈਨੀਫਿਸਟੋ ਵਿੱਚ ਸਵਾਮੀਨਾਥਨ ਰਿਪੋਰਟ ਨੂੰ ਸਾਮਲ ਕੀਤਾ ਗਿਆ ਸੀ ਪਰ ਜਦੋਂ ਮੋਦੀ ਸਰਕਾਰ ਬਣੀ ਤਾਂ ਉਹ ਮੁਕਰ ਗਈ ਅਤੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਕਿ ਜੇਕਰ ਇਹ ਰਿਪੋਰਟ ਲਾਗੂ ਹੋ ਗਈ ਤਾਂ ਦੇਸ਼ ਦਾ ਕਿਸਾਨ ਭੁੱਖਾ ਮਰ ਜਾਵੇਗਾ ਤਾਂ ਮਾਨਯੋਗ ਅਦਾਲਤ ਨੇ ਇਹ ਆਪਣੇ ਫੈਸਲੇ ਵਿੱਚ ਲਿਿਖਆ ਜੋ ਪਟੀਸਨ ਪਾਈ ਗਈ ਹੈ ਉਹ ਬਿਲਕੁਲ ਠੀਕ ਹੈ ਪਰ ਅਸੀਂ ਭਾਰਤ ਸਰਕਾਰ ਖਿਲਾਫ ਫੈਸਲਾ ਨਹੀਂ ਦੇ ਸਕਦੇ ਉਨ੍ਹਾਂ ਕਿਹਾ ਕਿਸਾਨ ਵੀਰੋ ਹੁਣ ਤੁਹਾਡੀ ਵੋਟ ਨੇ ਫੈਸਲਾ ਕਰਨਾ ਹੈ ਕਿ ਕਿਸਾਨ ਵਿਰੌਧੀ ਲੋਕ ਕੁਰਸੀਆਂ ਤੋਂ ਕਿਵੇਂ ਲਾਉਣੇੇ ਹਨ ।ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਜਿਲਾ੍ਹ ਮਾਲੇਰਕੋਟਲਾ ਦੇ ਪ੍ਰਧਾਨ ਸ.ਬਲਵਿੰਦਰ ਸਿੰਘ ਭੁੱਲ਼ਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਹੀ ਰਣਨੀਤੀ ਬਣਾ ਕੇ ਲੜੀ੍ਹ ਗਈ ਹਰ ਲੜਾਈ ਵਿੱਚ ਜਿੱਤ ਨਿਸਚਿਤ ਹੁੰਦੀ ਹੈ ਪਰ ਬਗੈਰ ਕਿਸੇ ਠੋਸ ਸਕੀਮ, ਠੋਸ ਯੋਜਨਾਬੰਦੀ ਅਤੇ ਠੋਸ ਰਣਨੀਤੀ ਦੇ ਲੜੀ੍ਹ ਗਈ ਹਰ ਲੜਾਈ ਵਿੱਚ ਜਿੱਥੇ ਜਾਨੀ ਨੁਕਸਾਨ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਉੱਥੇ ਸਮਾਂ, ਸਾਧਨਾਂ ਅਤੇ ਸਰਮਾਏ ਦੀ ਬਰਬਾਦੀ ਤੋਂ ਇਲਾਵਾ ਕੱਖ ਵੀ ਪੱਲੇ ਨਹੀਂ ਪੈਂਦਾ।ਇਸ ਵੇਲੇ ਕੇਂਦਰ ਸਰਕਾਰ ਦੇ ਕੇਂਦਰੀ ਪੂਲ ਵਿੱਚ ਕਣਕ ਦੀ ਫਸਲ ਦੇ ਬਹੁਤ ਸੀਮਤ ਭੰਡਾਰ ਹਨ ਜਿਸ ਦੇ ਚਲਦਿਆਂ ਕਿਸਾਨ ਆਪੋ ਆਪਣੀ ਕਣਕ ਦੀ ਫਸਲ ਨੂੰ ਆਪਣੇ ਘਰ ਸਟੋਰ ਕਰ ਕੇ ਦੇਸ਼ ਵਿੱਚ ਰਾਜ ਕਰਦੀ ਭਾਜਪਾ ਦੀ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰ ਸਕਦੇ ਹਨ ਅਤੇ ਉਨਹਾਂ ਪਾਸੋਂ ਸਾਰੀਆਂ ਕਿਸਾਨੀ ਮੰਗਾਂ ਮੰਨਵਾ ਵੀ ਸਕਦੇ ਹਨ ਪਰ ਉਨ੍ਹਾਂ ਨੂੰ ਕੋਠੀਆਂ ਦੀ ਉਸਾਰੀ ਦੇ ਨਾਲ ਨਾਲ ਕਣਕ ਦੀ ਫਸਲ ਨੂੰ ਸਟੋਰ ਕਰਨ ਲਈ ਕੋਠੇ ਉਸਾਰਨੇ ਚਾਹੀਦੇ ਹਨ ਤਾਂ ਕਿ ਕੇਂਦਰੀ ਪੂਲ ਵਿੱਚ ਕਣਕ ਦੀ ਫਸਲ ਦੀ ਅਣਹੋਂਦ ਕਾਰਨ ਮੋਦੀ ਸਰਕਾਰ ਨੂੰ ਪਤਾ ਚੱਲ ਸਕੇ ਕਿ ਕਿਸਾਨਾਂ ਦੀ ਪੈਦਾ ਕੀਤੀ ਜਿਣਸ ਦੀ ਦੇਸ਼ ਦੇ ਲੋਕਾਂ ਨੂੰ ਆਪਣੇ ਢਿੱਡ ਭਰਨ ਲਈ ਕਿੰਨੀ ਜਿਆਦਾ ਲੋੜ੍ਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਸੀਮਤ ਕਿਸਾਨ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਰਜਦੇ ਪੁੱਜਦੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਹਰ ਹਾਲ ਸਟੋਰ ਕਰਨ ਕਿਉਂਕਿ ਅਜਿਹਾ ਕਰਨ ਨਾਲ ਕਿਸਾਨਾਂ ਨੂੰ ਆਪਣੀ ਫਸਲ ਦਾ ਮੁੱਲ ਵੀ ਜਿਆਦਾ ਮਿਲੇਗਾ। ਕਿਸਾਨਾਂ ਵਲੋਂ ਆਲੂ ਸਟੋਰ ਕਰਨ ਵਾਲੀ ਰਣਨੀਤੀ ਇਸ ਸਚਾਈ ਦੀ ਪ੍ਰਤੱਖ ਅਤੇ ਪ੍ਰਮੁੱਖ ਮਿਸਾਲ ਹੈ। ਗੱਲਬਾਤ ਕਰਦਿਆਂ ਇਸ ਮੌਕੇ ਜਿਲਾ੍ਹ ਪ੍ਰਧਾਨ ਸ.ਬਲਵਿੰਦਰ ਸਿੰਘ ਭੁੱਲਰ ਨੇ ਇਹ ਵੀ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਮਾਲੇਰਕੋਟਲਾ ਇਲਾਕੇ ਦੇ 31 ਨੌਜਵਾਨ ਕਿਸਾਨਾਂ ਨੂੰ ਸਿਰੋਪਾਉ ਪਾ ਕੇ ਆਪਣੀ ਕਿਸਾਨ ਜਥੇਬੰਦੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਮੌਕੇ ਇੰਡੀਅਨ ਫਾਰਮਰਜ਼ ਐਸੌਸੀਏਸ਼ਨ ਦੇ ਸੂਬਾਈ ਅਹੁਦੇਦਾਰ ਸ.ਹਰਦੇਵ ਸਿੰਘ ਦਰੋਗੇਵਾਲ, ਸ.ਗੁਰਦੇਵ ਸਿੰਘ ਸੰਗਾਲਾ, ਸ.ਹਰਪ੍ਰੀਤ ਸਿੰਘ ਜਵੰਧਾ,ਜਿਲਾ ਮੀਤ ਪ੍ਰਧਾਂਨ ਪ੍ਰਗਟ ਸਿੰਘ ਸਰੌਦ,ਚਮਕੌਰ ਸਿੰਘ ਬੂਲਾਪੁਰ,ਬਲਾਕ ਪ੍ਰਧਾਂਨ ਅਹਿਮਦਗੜ ਸੰਦੀਪ ਸਿੰਘ ਸਰੌਦ,ਗੁਰਦੀਪ ਸਿੰਘ ਬਾਠਾਂ,ਦਰਵਾਰਾ ਸਿੰਘ ਮਾਹੋਰਾਣਾ,ਮਾਸਟਰ ਮਨਜੀਤ ਸਿੰਘ ,ਕੁਲਵੰਤ ਸਿੰਘ,ਬਲਾਕ ਪ੍ਰਧਾਂਨ ਅਮਰਗੜ ਮਹੁੰਦ ਸਬੀਰ ਖਾਂ,ਨਰਿੰਦਰ ਸਿੰਘ ਰੁਸਤਮਗੜ,ਬਲਰਾਜ ਸਿੰਘ ਲਾਂਗੜੀਆਂ,ਰਕੇਸ ਕੁਮਾਰ ਮਹਿਤਾ ,ਕੁਲਵੰਤ ਸਿੰਘ ਭੁੱਲਰਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।