ਮਾਲੇਰਕੋਟਲਾ, 24 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਸਲਾਨਾ ਰਵੀਦਾਸ ਜੈਅੰਤੀ ਦੇ ਸ਼ੁਭ ਅਵਸਰ ਤੇ ਕੁਝ ਵਿਅਕਤੀ ਬੀਤੇ ਦਿਨੀਂ ਪਿੰਡ ਭੁਰਥਲਾ ਤੋਂ ਭਗਤ ਰਵੀਦਾਸ ਜੀ ਦੇ ਜਨਮ ਸਥਾਨ ਉੱਤਰ ਪ੍ਰਦੇਸ਼ ਦੇ ਸ਼ਹਿਰ ਗੁਰੁ ਕੀ ਕਾਸ਼ੀ ਦੇ ਤੌਰ ਤੇ ਜਾਣੇ ਜਾਂਦੇ ਬਨਾਰਸ ਸ਼ਹਿਰ ਜਿਸ ਨੂੰ ਹੁਣ ਵਾਰਾਨਸੀ ਵੀ ਕਿਹਾ ਜਾਂਦਾ ਹੈ ਦੇ ਜਨਮ ਸਥਾਂਨ ਪਿੰਡ ਗੋਬਰਧਨਪੁਰ ਵਿਖੇ ਨਤਮਸਤਕ ਹੋਣ ਲਈ ਗਏ ਸਨ ਪਰ ਉਹ ਸਾਰੇ ਵਿਅਕਤੀ ਅੱਜ ਆਪਣੇ ਪਿੰਡ ਦੇ ਹੀ ਇੱਕ ਸਾਥੀ ਦੀ ਲਾਸ਼ ਸਮੇਤ ਆਪਣੇ ਪਿੰਡ ਭੁਰਥਲਾ ਮੰਡੇਰ ਵਿਖੇ ਵਾਪਸ ਪਰਤ ਆਏ।ਆਪਣੇ ਸਾਥੀ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਬਾਰੇ ਉਹ ਬਹੁਤਾ ਨਹੀਂ ਜਾਣਦੇ ਪਰ ਪੱਤਰਕਾਰਾਂ ਵਲੋਂ ਪਿੰਡ ਜਾ ਕੇ ਕੀਤੀ ਪੜਤਾਲ ਅਤੇ ਲਾਸ਼ ਵੇਖਣ ਤੋਂ ਪਤਾ ਚੱਲਿਆਂ ਕਿ ਮ੍ਰਿਤਕ ਦਾ ਗਲਾ ਕੱਟਿਆ ਹੋਇਆ ਸੀ ਅਤੇ ਦੋਵਾਂ ਲੱਤਾਂ ਦੀਆਂ ਜਾਘਾਂ ਵਿਚਕਾਰ ਕਾਫੀ ਗਹਿਰੇ ਜਖਮਾਂ ਦੇ ਨਿਸ਼ਾਨ ਸਨ। ਮ੍ਰਿਤਕ ਦਾ ਨਾਂਅ ਨਿਰਮਲ ਸਿੰਘ ਪੁੱਤਰ ਛੋਟਾ ਸਿੰਘ ਪਿੰਡ ਭੁਰਥਲਾ ਮੰਡੇਰ ਸੀ ਅਤੇ ਮ੍ਰਿਤਕ ਦੇ ਪ੍ਰਵਾਰ ਵਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਜਦੋਂ ਨਿਰਮ ਸਿੰਘ ਦਾ ਫੋਨ ਆਇਆ ਤਾਂ ਉਸ ਨੇ ਕਿਹਾ ਕਿ ਮੇਰੇ ਪਿੱਛੇ ਤੇਜਧਾਰ ਹਥਿਆਂਰਾਂ ਵਾਲੇ ਵਿਆਕਤੀ ਪਏ ਹੋਏ ਹਨ ਮੇਰੀ ਲੱਤ ਵੱਡ ਦਿੱਤੀ ਹੈ ਤੇ ਮੈਨੂੰ ਬਚਾਅ ਲਉ ਤਾਂ ਦੋ ਘਟਿਆਂ ਬਾਅਦ ਫੋਨ ਆਇਆ ਕਿ ਨਿਰਮਲ ਸਿੰਘ ਦਾ ਐਕਸੀਡੈਟ ਹੋ ਗਿਆ ਹੈ ਤਾਂ ਪਰਿਵਾਰ ਨੇ ਇੱਕ ਐਫ ਆਈ ਆਰ ਦੀ ਕਾਪੀ ਵਿਖਾਈ ਜਿਸ ਵਿੱਚ ਦਾ ਐਫ ਆਈ ਆਰ ਨੰਬਰ 0060 ਅਤੇ ਧਾਰਾ 279,304 ਏ ਥਾਣਾ ਲੰਕਾਂ ਜਿਲਾ ਕਾਸ਼ੀ ਵਿਖੇ ਦਰਜ ਸੀ ।ਮ੍ਰਿਤਕ ਦੇ ਚਚੇਰੇ ਭਰਾ ਹਰਪਾਲ ਸਿੰਘ ਰਿਟਾ ਇੰਸਪੈਕਟਰ ਪੰਜਾਬ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਐਕਸੀਡੈਂਟ ਕੇਸ ਨਹੀਂ ਹੈ ਇਹ ਇੱਕ ਕਤਲ ਹੈ ਕਿਉ ਕਿ ਨਿਰਮਲ ਸਿੰਘ ਦੇ ਸਰੀਰ ਤੇ ਜੋ ਜਖਮ ਹਨ ਉਸ ਨੂੰ ਤੇਜਧਾਰ ਹਥਿਆਰਾਂ ਨਾਲ ਮਾਰਿਆ ਗਿਆ ਅਤੇ ਉਸ ਸਿਰ ਵੀ ਨਾਲ ਨਹੀਂ ਸੀ ਜੋ ਕਿ ਜਾਂਚ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਨਿਰਮਲ ਸਿੰਘ ਸਾਬਕਾ ਫੋਜੀ ਹੋਣ ਦੇ ਨਾਲ ਗੁਰਸਿੱਖ ਵੀ ਸੀ ਧਾਰਮਿਕ ਸਥਾਨ ਤੇ ਜਾਕੇ ਉਸ ਦੀ ਘਰ ਵਿੱਚ ਵੱਡੀ ਟੁੱਕੀ ਲਾਸ ਦਾ ਆਉਣਾ ਮੰਦਭਾਗੀ ਘਟਨਾ ਹੈ ਅਤੇ ਉਤਰ ਪ੍ਰਦੇਸ਼ ਸਰਕਾਰ ਇਸ ਦੀ ਦੋਸੀ ਜਿਸ ਦੀ ਜਾਂਚ ਉਚ ਪੱਧਰੀ ਹੋਣੀ ਚਾਹੀਦੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ ।