ਮੁੰਬਈ ਪੁਲੀਸ ਨੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੇ ਧਮਕੀ ਭਰੇ ਈ-ਮੇਲਾਂ ਦੇ ਮਾਮਲੇ ਵਿੱਚ ਤਿਲੰਗਾਨਾ ਅਤੇ ਗੁਜਰਾਤ ਦੇ ਦੋ ਨੌਜਵਾਨਾਂ ਨੂੰ ਫੜ ਲਿਆ। ਅੰਬਾਨੀ ਦੀ ਕੰਪਨੀ ਦੇ ਅਧਿਕਾਰਤ ਈ-ਮੇਲ ਆਈਡੀ ‘ਤੇ ਪਿਛਲੇ ਅੱਠ ਦਿਨਾਂ ਵਿਚ ਘੱਟੋ-ਘੱਟ ਤਿੰਨ ਈ-ਮੇਲ ਭੇਜੇ ਗਏ ਸਨ, ਜਿਸ ਵਿਚ ਧਮਕੀ ਦਿੱਤੀ ਗਈ ਸੀ ਕਿ ਜੇ 400 ਕਰੋੜ ਦੀ ਫਿਰੌਤੀ ਨਾ ਦਿੱਤੀ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ।