ਟੋਕੀਉ: ਅਰਥਸ਼ਾਸਤਰੀ ਨੀਲ ਨਿਊਮੈਨ ਦੇ ਅਨੁਸਾਰ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਜਾਪਾਨ ਦੀ ਆਰਥਿਕਤਾ 2023 ਵਿਚ ਲਗਭਗ 4.2 ਟ੍ਰਿਲੀਅਨ ਡਾਲਰ ਰਹੀ, ਜਦਕਿ ਜਰਮਨੀ ਦੀ ਆਰਥਿਕਤਾ 4.5 ਟ੍ਰਿਲੀਅਨ ਡਾਲਰ ਰਹੀ ਹੈ।ਜਪਾਨ ਦੀ ਅਰਥਵਿਵਸਥਾ ਵਿਚ ਗਿਰਾਵਟ ਦੇ ਮੁੱਖ ਤਿੰਨ ਕਾਰਨ ਮੰਨੇ ਜਾ ਰਹੇ ਹਨ। ਇਨ੍ਹਾਂ ਵਿਚ ਡਾਲਰ ਦੇ ਮੁਕਾਬਲੇ ਜਾਪਾਨ ਦੀ ਕਰੰਸੀ ਯੇਨ ਵਿਚ ਲਗਾਤਾਰ ਕਮਜ਼ੋਰੀ, ਨਿਰਯਾਤ ਮੁਨਾਫੇ ਵਿਚ ਕਮੀ ਅਤੇ ਘੱਟ ਜਨਮ ਦਰ ਸ਼ਾਮਲ ਹਨ। ਹਾਲਾਂਕਿ, ਯੇਨ ਦੀ ਕਮਜ਼ੋਰੀ ਨੇ ਜਪਾਨ ਦੀਆਂ ਕੁੱਝ ਵੱਡੀਆਂ ਕੰਪਨੀਆਂ ਦੇ ਸ਼ੇਅਰ ਕੀਮਤਾਂ ਵਧਾਉਣ ਵਿਚ ਮਦਦ ਕੀਤੀ ਹੈ ਕਿਉਂਕਿ ਇਹ ਵਿਦੇਸ਼ੀ ਬਾਜ਼ਾਰਾਂ ਵਿਚ ਦੇਸ਼ ਦੇ ਨਿਰਯਾਤ ਨੂੰ ਸਸਤ ਬਣਾਉਂਦਾ ਹੈ।