ਚਰਖੀ ਦਾਦਰੀ- ਤੇਲੰਗਾਨਾ ਦੇ ਹੈਦਰਾਬਾਦ ਸਟੇਡੀਅਮ ਵਿਚ ਚੱਲ ਰਹੀ 5ਵੀਂ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਰਿਆਣਾ ਦੀ 107 ਸਾਲਾ ਰਾਮਬਾਈ (ਦਾਦੀ) ਦਾ ਸੁਨਹਿਰੀ ਪ੍ਰਦਰਸ਼ਨ ਜਾਰੀ ਹੈ। ਰਾਮਬਾਈ ਨੇ ਖੇਡਾਂ ਦੇ ਆਖਰੀ ਦਿਨ 100 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ। ਚੈਂਪੀਅਨਸ਼ਿਪ ਦੀਆਂ ਤਿੰਨੇ ਪ੍ਰਤੀਯੋਗਿਤਾਵਾਂ ਵਿਚ ਦਾਦੀ ਸੋਨ ਤਮਗਾ ਜਿੱਤਣ ਵਿਚ ਕਾਮਯਾਬ ਰਹੀ। ਉੱਥੇ ਹੀ, ਉਸਦੀ ਛੋਟੀ ਬੇਟੀ 65 ਸਾਲਾ ਸੰਤਰਾ ਦੇਵੀ ਨੇ ਚੈਂਪੀਅਨਸ਼ਿਪ ਵਿਚ 2 ਚਾਂਦੀ ਤੇ 1 ਕਾਂਸੀ ਤਮਗਾ ਹਾਸਲ ਕੀਤਾ। ਦਾਦੀ ਨੇ ਇਸ ਤੋਂ ਪਹਿਲਾ ਡਿਸਕਸ ਥ੍ਰੋਅ ਤੇ ਸ਼ਾਟਪੁਟ ‘ਚ ਸੋਨ ਤਮਗੇ ਜਿੱਤੇ ਸਨ।