ਮਾਲੇਰਕੋਟਲਾ 10 ਅਪ੍ਰੈਲ (ਬਲਵਿੰਦਰ ਸ਼ਿੰਘ ਭੁੱਲਰ) : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 85 ਸਾਲ ਦੀ ਉਮਰ ਤੋਂ ਵੱਧ 2807 ਬਜ਼ੁਰਗ, 2005 ਦਿਵਆਂਗਜਨ, 1137 ਸਰਵਿਸ ਵੋਟਰ ਚੋਣਾਂ ਦੇ ਪਰਵ ਆਪਣੇ ਸਵਿੰਧਾਨਕ ਹੱਕ ਦਾ ਇਸਤੇਮਾਲ ਕਰਨਗੇ ਅਤੇ ਕਰੀਬ 6836 ਨਵੇਂ ਵੋਟਰ ਆਪਣੀ ਵੋਟ ਪਹਿਲੀ ਵਾਰ ਪਾਉਣਗੇ ।ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਕਰੀਬ 4812 ਜ਼ਿਲ੍ਹੇ ਦੇ 85 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਅਤੇ ਦਿਵਆਂਗਜਨ ਵੋਟਰਾਂ ਨੂੰ ਪੋਸਟਲ ਬੈਲਟ ਦੀ ਸੁਵਿਧਾ ਲੈਣ ਦੇ ਯੋਗ ਘੋਸ਼ਿਤ ਕੀਤਾ ਗਿਆ ਹੈ। ਇਸ ਸੇਵਾ ਰਾਹੀਂ ਇਹ ਵੋਟਰ ਲੋਕ ਸਭਾ ਚੋਣਾਂ-2024 ਵਿੱਚ ਪੋਸਟਲ ਬੈਲਟ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ।ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) 85 ਸਾਲ ਦੀ ਉਮਰ ਤੋਂ ਵੱਧ ਬਜ਼ੁਰਗ ਦੀ 1118 ਵੋਟਰ, 929 ਵੋਟਾਂ ਦਿਵਆਂਗਜਨ 3494 ਨੌਜਵਾਨ ਵੋਟਰ ਅਤੇ ਲੋਕ ਸਭਾ ਹਲਕਾ 08 ਫ਼ਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ ) 85 ਸਾਲ ਦੀ ਉਮਰ ਤੋਂ ਵੱਧ ਬਜ਼ੁਰਗ ਦੀ 1689 ਵੋਟਰ, 1076 ਵੋਟਾਂ ਦਿਵਆਂਗਜਨ ਅਤੇ 3342 ਨੌਜਵਾਨ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ । ਹੁਣ ਤੱਕ ਕਰੀਬ 39 ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਅਤੇ ਕਰੀਬ 57 ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਕਰੀਬ 85 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਅਤੇ ਦਿਵਆਂਗਜਨ ਲਈ ਪੋਸਟਲ ਬੈਲਟ ਦੀ ਸੁਵਿਧਾ ਲੈਣ ਫਾਰਮ ਭਰਕੇ ਦਿੱਤੇ ਹਨ ।ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ 85 ਸਾਲ ਤੋਂ ਉਪਰ ਬਜ਼ੁਰਗਾਂ ਅਤੇ ਦਿਵਆਂਗਜਨਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਦੇਣ ਦੀ ਸੁਵਿਧਾ ਦਿੱਤੀ ਗਈ ਹੈ ਜੋ ਪੋਲੰਿਗ ਬੂਥ ਉੱਤੇ ਵੋਟ ਪਾਉਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਪੀ.ਆਰ. ਓ, ਪੋਲੰਿਗ ਸਟਾਫ਼ ਤੇ ਮਾਈਕਰੋ ਆਬਜ਼ਰਵਰ ਘਰ-ਘਰ ਜਾ ਕੇ ਇਸ ਪ੍ਰਕਿਿਰਆ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜ੍ਹ ਰਹੇ ਹਨ।