ਪਟਿਆਲਾ : ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ‘ਚ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸ਼ੰਭੂ ਬਾਰਡਰ ਵਿਖੇ ਪੈਦਾ ਹੋਏ ਹਾਲਾਤਾਂ ਦੇਖਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ 15 ਫਰਵਰੀ ਦੀ ਪੇਸ਼ੀ ਨੂੰ ਅੱਗੇ ਪਾ ਦਿੱਤਾ ਹੈ । ਦੱਸਣਯੋਗ ਹੈ ਕਿ ਐੱਸ. ਆਈ. ਟੀ. ਵਿਚ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਮੁਖੀ, ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ, ਐੱਸ. ਪੀ. ਯੋਗੇਸ਼ ਸ਼ਰਮਾ, ਡੀ. ਐੱਸ. ਪੀ. ਜਸਵਿੰਦਰ ਟਿਵਾਣਾ ਮੈਂਬਰ ਹਨ। ਇਹ ਸਾਰੇ ਹੀ ਅਧਿਕਾਰੀ ਸ਼ੰਭੂ ਬਾਰਡਰ ‘ਤੇ ਅਮਨ-ਕਾਨੂੰਨ ਦੀ ਰਾਖੀ ਵਿਚ ਰੁੱਝੇ ਹੋਏ ਹਨ, ਇਸ ਲਈ 15 ਫਰਵਰੀ ਨੂੰ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ।