ਮੁੰਬਈ: ਇਥੋਂ ਦੀ ਇਕ ਸੈਸ਼ਨ ਅਦਾਲਤ ਨੇ ਇਕ ਔਰਤ ਵਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਸ਼ਿਕਾਇਤ ‘ਤੇ ਮੈਜਿਸਟ੍ਰੇਟ ਦੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪਤੀ ਵਲੋਂ ਆਪਣੀ ਮਾਂ ਨੂੰ ਸਮਾਂ ਅਤੇ ਪੈਸੇ ਦੇਣ ਨੂੰ ਘਰੇਲੂ ਹਿੰਸਾ ਨਹੀਂ ਮੰਨਿਆ ਜਾ ਸਕਦਾ।ਵਧੀਕ ਸੈਸ਼ਨ ਜੱਜ ਆਸ਼ੀਸ਼ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਉੱਤਰਦਾਤਾਵਾਂ ‘ਤੇ ਲੱਗੇ ਦੋਸ਼ ਅਸਪਸ਼ਟ ਹਨ।