ਮਾਲੇਰਕੋਟਲਾ, 28 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਸਵਰਗੀ ਸ. ਗੰਡਾ ਸਿੰਘ ਹਿਸਟੋਰੀਅਨ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਸਨ ਅਤੇ ਉਨ੍ਹਾਂ ਵਲੋਂ ਇਤਿਹਾਸ ਦੀ ਲਿਖੀ ਗਈ ਪ੍ਰਸਿੱਧ ਪੁਸਤਕ ‘ਹਿਸਟਰੀ ਆਫ ਪੰਜਾਬ’ ਹੁਣ ਮਾਰਕੀਟ ਦੀ ਕਿਸੇ ਵੀ ਵੱਡੀ ਛੋਟੀ ਕਿਤਾਬਾਂ ਦੀ ਦੁਕਾਨ ਤੋਂ ਨਹੀਂ ਮਿਲਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਜਰਮਨੀ ਵਿੱਚ ਵਸਦੇ ਪ੍ਰਸਿੱਧ ਪੰਜਾਬੀ ਕਾਰੋਬਾਰੀ ਅਤੇ ਐਨਆਰਆਈ ਸ.ਜਗਜੀਤ ਸਿੰਘ ਜਰਮਨੀ ਨੇ ਪ੍ਰਗਟ ਕੀਤੇ। ਉਨਹਾਂ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਇਸੇ ਤਰਾਂ੍ਹ ਪੰਜਾਬੀ ਦੇ ਦੂਸਰੇ ਪ੍ਰਸਿੱਧ ਇਤਿਹਾਸਕਾਰ ਸ.ਕ੍ਰਿਪਾਲ ਸਿੰਘ ਨਾਰੰਗ ਦੀਆਂ ਪੰਜਾਬ ਦੇ ਇਤਿਹਾਸ ਨਾਲ ਸਬੰਧ ਰਖਦੀਆਂ ਪੁਸਤਕਾਂ ਵੀ ਪੰਜਾਬ ਦੀਆਂ ਬਹੁਗਿਣਤੀ ਲਾਇਬ੍ਰੇਰੀਆਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਤੇ ਉਪਲਬਧ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬੀਆ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਜਿਸ ਦਾ ਫਰਜ਼ ਹੈ ਕਿ ਉੇਹ ਸ.ਗੰਡਾ ਸਿੰਘ ਹਿਸਟੋਰੀਅਨ ਅਤੇ ਸ.ਕ੍ਰਿਪਾਲ ਸਿੰਘ ਨਾਰੰਗ ਦੀਆਂ ਪੰਜਾਬੀ ਇੋਿਤਹਾਸ ਦੀਆਂ ਬਹੁਮੁੱਲੀਆਂ ਪੁਸਤਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਤੋਂ ਛਪਵਾ ਕੇ ਮੁੜ੍ਹ ਸਿੱਖ ਰੈਫਰੈਂਸ ਲਾਇਬੇ੍ਰਰੀਆਂ ਅਤੇ ਬਜ਼ਾਰਾਂ ਦੀਆ ਪ੍ਰਸਿੱਧ ਪੁਸਤਕਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਤੇ ਪੁਜਦੀਆਂ ਕਰੇ ਤਾਂ ਕਿ ਸਾਡਾ ਪੰਜਾਬੀ ਵਿਰਸਾ, ਪੰਜਾਬੀ ਵਿਰਾਸਤ ਅਤੇ ਪੰਜਾਬ ਦੇ ਧਾਰਮਿਕ ਰੀਤੀ ਰਿਵਾਜ਼ਾਂ ਤੋਂ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਨਸਲਾਂ ਰੂਬਰੂ ਹੋ ਸਕਣ।