ਮਾਲੇਰਕੋਟਲਾ, 8 ਮਾਰਚ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਵਸਦੀ ਆਮ ਪਬਲਿਕ ਦਰਮਿਆਨ ਪਿੰ੍ਰਟ ਅਤੇ ਇਲੈਕਟ੍ਰੌਨਿਕ ਮੀਡੀਆ ਸਮੇਤ ਸਰਕਾਰੀ ਅਤੇ ਗੈਰਸਰਕਾਰੀ ਪਲੇਟਫਾਰਮਾਂ ਤੇ ਪਿਛਲੇ ਲੰਮੇ ਸਮੇਂ ਤੋਂ ਅਕਸਰ ਅਫੀਮ ਜਾਂ ਪੋਸਤ ਦੀ ਖੇਤੀ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਖੁੰਢ ਚਰਚਾ ਜਾਂ ਚੁੰਝ ਚਰਚਾ ਲਗਾਤਾਰ ਜਾਰੀ ਰਹਿੰਦੀ ਹੈ ਪਰ ਪਿਛਲੇ ਕਈ ਦਹਾਕਿਆਂ ਦੌਰਾਨ ਇਹ ਪਹਿਲੀ ਵਾਰ ਵੇਖਣ ਨੂੰ ਮਿਿਲਆ ਹੈ ਕਿ ਅਫੀਮ ਦੀ ਖੇਤੀ ਦੇ ਚਰਚੇ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਬੱਜਟ ਸ਼ੈਸਨ ਵਿੱਚ ਵੀ ਹੋਣ ਲੱਗੇ ਹਨ।ਪੰਜਾਬ ਵਿਧਾਨ ਸਭਾ ਅੰਦਰ ਬੀਤੇ ਦਿਨ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਦੌਰਾਨ ਅਫੀਮ ਦੀ ਖੇਤੀ ਦਾ ਮੁੱਦਾ ਛਾਇਆ ਰਿਹਾ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਅਤੇ ਪੰਜਾਬ ਅੰਦਰ ਪੋਸਤ ਦੀ ਖੇਤੀ ਕਰਨ ਸਬੰਧੀ ਪੰਜਾਬ ਵਿੱਚ ਰਾਜ ਕਰਦੀ ਆਪ ਦੀ ਸੂਬਾ ਸਰਕਾਰ ਨੂੰ ਸਵਾਲ ਕੀਤਾ। ਇਸ ਸਵਾਲ ਦੇ ਜਵਾਬ ਵਿੱਚ ਪੰਜਾਬ ਦੇ ਖੇਤੀਬਾੜੀ੍ਹ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਵਾਬ ਦਿੰਦਿਆਂ ਕਿਹਾ ਕਿ ਫਿਲਹਾਲ ਪੰਜਾਬ ਅੰਦਰ ਸਰਕਾਰ ਵਲੋਂ ਪੋਸ਼ਤ ਦੀ ਖੇਤੀ ਆਰੰਭ ਕਰਵਾਉਣ ਦੀ ਕੋਈ ਤਜ਼ਵੀਜ ਨਹੀਂ ਹੈ ਪਰ ਇਸ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਸੂਬੇ ਦੀ ਆਮ ਜਨਤਾ ਦੀ ਅਵਾਜ਼ ਮੁਤਾਬਕ ਪੰਜਾਬ ਦੀ 75 ਫੀ ਸਦੀ ਅਫਸਰਸ਼ਾਹੀ ਅਤੇ ਸੂਬੇ ਦੇ 90 ਫੀ ਸਦੀ ਸਿਆਸੀ ਆਗੂ ਰੋਜਾਨਾ ਅਫੀਮ ਦਾ ਸੇਵਨ ਕਰਦੇ ਹਨ ਅਤੇ ਇਹ ਵੀ ਸਦੀਵੀ ਸੱਚ ਹੈ ਕਿ ਅਫੀਮ ਦੇ ਸੇਵਨ ਨਾਲ ਬੀਮਾਰ ਵਿਅਕਤੀਆਂ ਨੂੰ ਜੀਵਨਦਾਨ ਮਿਲਦਾ ਹੈ ਜਦ ਕਿ ਸਿੰਥੈਟਿਕ ਨਸ਼ਿਆਂ ਨਾਲ ਸੂਬੇ ਦੇ ਨੌਜਵਾਨਾਂ ਦੀਆਂ ਰੋਜਾਨਾ ਕਈ-ਕਈ ਮੌਤਾਂ ਹੋ ਰਹੀਆਂ ਹਨ ਜਿਸ ਨਾਲ ਇਹ ਪਤਾ ਵੀ ਚਲਦਾ ਹੈ ਕਿ ਪੰਜਾਬ ਦੇ ਭਵਿੱਖ, ਇਸ ਦੀ ਜਵਾਨੀ ਨੂੰ ਅਤੇ ਨਿਘਾਰ ਵਲ ਜਾ ਰਹੀ ਇਸ ਦੀ ਕਿਸਾਨੀ ਦੀ ਆਰਥਿਕਤਾ ਨੂੰ ਜਾਣ ਬੁੱਝ ਕੇ ਇੱਕ ਕੋਝੀ ਸਾਜ਼ਿਸ਼ ਅਧੀਨ ਖਤਮ ਕੀਤੇ ਜਾਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਬੁਰੀ ਤਰਾਂ੍ਹ ਫਸਿਆ ਪੰਜਾਬ ਦਾ ਮੱਧਵਰਗੀ ਕਿਸਾਨ ਹਰ ਰੋਜ਼ ਖੁਦਕਸ਼ੀਆਂ ਦੀ ਖੇਤੀ ਵਲ ਵਧਦਾ ਜਾ ਰਿਹਾ ਹੈ ਜਦ ਕਿ ਅਫੀਮ ਜਾਂ ਪੋਸਤ ਦੀ ਖੇਤੀ ਕਿਸਾਨੀ ਦੇ ਨਾਲ ਨਾਲ ਇੱਥੋਂ ਦੀ ਆਰਥਿਕਤਾ ਨੂੰ ਵੀ ਚੰਗਾ ਹੁਲਾਰਾ ਦੇ ਸਕਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਤਾਂ ਬਚੇਗਾ ਹੀ ਜਦ ਕਿ ਇਸਦੇ ਨਾਲ ਨਾਲ ਸੂਬੇ ਦੇ ਖੇਤਾਂ ਵਿੱਚ ਮੁੜ੍ਹ ਲਹਿਰ ਬਹਿਰ ਅਤੇ ਖੁਸ਼ਹਾਲੀ ਦੀ ਆਮਦ ਦਾ ਮੁੱਢ ਵੀ ਬੱਝੇਗਾ। ਇਸ ਸਚਾਈ ਤੋਂ ਵੀ ਸਾਰੇ ਭਲੀ ਭਾਂਤ ਵਾਕਿਫ ਹਨ ਕਿ ਬਹੁਤ ਸਾਰੀਆਂ ਅੰਗਰੇਜੀ ਅਤੇ ਦੇਸੀ ਦਵਾਈਆਂ ਵਿੱਚ ਅਫੀਮ ਦਾ ਇਸਤੇਮਾਲ ਸਦੀਆਂ ਤੋਂ ਕੀਤਾ ਜਾਂਦਾ ਹੈ ਜਿਸ ਨਾਲ ਸਾਨੂੰ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਭਾਅ ਅਫੀਮ ਮੰਗਵਾਉਣ ਦੀ ਲੋੜ੍ਹ ਨਹੀਂ ਪਵੇਗੀ। ਇਸ ਸਚਾਈ ਦਾ ਅਗਲਾ ਪਹਿਲੂ ਇਹ ਵੀ ਹੈ ਕਿ ਪੰਜਾਬ ਦਾ ਕਿਸਾਨ ਖੇਤੀਬਾਂੜੀ੍ਹ ਕਰਨ ਸਬੰਧੀ ਆਪਣੀ ਮਿਹਨਤ ਕਰਨ ਲਈ ਪੂਰੇ ਸੰਸਾਰ ਅੰਦਰ ਪ੍ਰਸਿੱਧ ਹੈ।ਅਗਰ ਇਸ ਸੂਬੇ ਅੰਦਰ ਸੂਬੇ ਵਿੱਚ ਰਾਜ ਕਰਦੀ ਆਪ ਸਰਕਾਰ ਕਿਸਾਨਾਂ ਨੂੰ ਪੋਸਤ ਦੀ ਖੇਤੀ ਲਈ ਸਰਕਾਰੀ ਲਾਈਸੰਸ ਜਾਰੀ ਕਰਨ ਦਾ ਪ੍ਰਬੰਧ ਕਰ ਦੇਵੇ ਤਾਂ ਪੰਜਾਬ ਦੇ ਕਿਸਾਨ ਆਪਣੀ ਮਿਹਨਤ ਦੇ ਬਲ ਤੇ ਅਫੀਮ ਦੀ ਪੈਦਾਵਾਰ ਦੇ ਸਾਰੀ ਦੁਨੀਆਂ ਦੇ ਰਿਕਾਰਡ ਤੋੜ੍ਹ ਦੇਣਗੇ ਜਿਸ ਨਾਲ ਜਿੱਥੇ ਕਿਸਾਨ ਭਾਈਚਾਰਾ ਖੁਸ਼ਹਾਲ ਹੋਵੇਗਾ ਉੱਥੇ ਅਫੀਮ ਦੀ ਖੇਤੀ ਤੇ ਸਰਕਾਰ ਵਲੋਂ ਲਗਾਏ ਜਾਣ ਵਾਲੇ ਟੈਕਸਾਂ ਦੇ ਰੂਪ ਵਿੱਚ ਵੀ ਭਾਰੀ ਆਮਦਨ ਹੋਣ ਦੀ ਸ਼ੰਭਾਵਨਾ ਹੈ।