ਸੰਗਰੂਰ,12 ਮਾਰਚ (ਬਲਵਿੰਦਰ ਸਿੰਘ ਭੁੱਲਰ) ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ ਉਨ੍ਹਾਂ ਦੇ ਉ.ਐਸ.ਡੀ.ਪ੍ਰੋ.ਉਕਾਰ ਸਿੰਘ ਸਿੱਧੂ ਦੀ ਕਾਰਜ ਕੁਸ਼ਲਤਾ, ਉੱਚ ਪਾਏ ਦੀ ਬੋਲ ਚਾਲ ਅਤੇ ਸ਼ਾਨਦਾਰ ਕਾਰਗੁਜ਼ਾਰੀ ਤੋਂ ਸਿਰਫ ਹਲਕਾ ਧੂਰੀ ਦੇ ਹੀ ਨਹੀਂ ਬਲਕਿ ਇਸ ਦੇ ਨਾਲ ਲਗਦੇ ਕਈ ਹਲਕਿਆਂ ਅਤੇ ਜਿਿਲ੍ਹਆਂ ਦੇ ਲੋਕ ਕਾਫੀ ਪ੍ਰਭਾਵਤ ਹਨ। ਸੂਬੇ ਦੇ ਮੁੱਖ ਮੰਤਰੀ ਸ.ਮਾਨ ਦੀ ਇਹ ਦੂਰ ਅੰਦੇਸ਼ੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਆਪਣੇ ਹਲਕੇ ਅੰਦਰ ਇੱਕ ਚੰਗਾ ਪੜ੍ਹਿਆ ਲਿਿਖਆ, ਇਮਾਨਦਾਰ ਅਤੇ ਸਿਆਸੀ ਤੌਰ ਬੇਹੱਦ ਤਜ਼ਰਬੇਕਾਰ ਉਐਸਡੀ ਨਿਯੁਕਤ ਕੀਤਾ ਹੈ ਜਿਹੜਾ ਜਿਲਾ੍ਹ ਮੁਕਤਸ਼ਰ ਨਾਲ ਸਬੰਧ ਰਖਦਾ ਹੈ ਅਤੇ ਉਸ ਦਾ ਧੂਰੀ ਹਲਕੇ ਅੰਦਰ ਕੋਈ ਨਿੱਜੀ ਹਿੱਤ, ਨਿੱਜੀ ਮੁਫਾਦ ਜਾਂ ਕੋਈ ਆਪਣੀ ਨਿੱਜੀ ਸਿਆਸੀ ਧੜਾ ਨਹੀਂ। ਇਲਾਕੇ ਦੇ ਲੋਕਾਂ ਦਾ ਪ੍ਰੋ. ਉਂਕਾਰ ਸਿੰਘ ਸਿੱਧੂ ਬਾਰੇ ਕਹਿਣਾ ਹੈ ਕਿ ਉਹ ਇੱਕ ਹੀਰਾ ਹੈ ਜਿਸ ਨੂੰ ਮੁੱਖ ਮੰਤਰੀ ਪੰਜਾਬ ਨੇ ਚੰਗੀ ਤਰਾਂ੍ਹ ਤਰਾਸ਼ ਕੇ ਧੂਰੀ ਵਿਖੇ ਭੇਜਿਆ ਹੈ। ਪ੍ਰੋ. ਸਿੱਧੂ ਬਾਰੇ ਹਲਕੇ ਦੇ ਲੋਕਾਂ ਦੀ ਰਾਇ ਇਹ ਵੀ ਹੈ ਕਿ ਉਹ ਲੋਕਾਂ ਦੇ ਸਿਆਸੀ, ਗੈਰਸਿਆਸੀ ਜਾਂ ਨਿੱਜੀ ਕੰਮ ਕਰਵਾਉਣ ਵਿੱਚ ਦੇਰੀ ਨਹੀਂ ਬਲਕਿ ਮਿੰਟਾਂ ਸੈਕਿੰਡਾਂ ਵਿੱਚ ਨਿਪਟਾਉਣ ਦੀ ਯੋਗਤਾ ਰਖਦਾ ਹੈ। ਸੂਬਾ ਸਰਕਾਰ ਦੇ ਮੁਖੀ ਵਲੋਂ ਇਸ ਤਰਾਂ੍ਹ ਦੇ ਵਿਅਕਤੀਤਵ ਦੇ ਮਾਲਕ ਇਨਸਾਨ ਪ੍ਰੋ. ਸਿੱਧੂ ਨੂੰ ਧੂਰੀ ਵਿਖੇ ਨਿਯੁਕਤ ਕਰਨ ਨਾਲ ਹਲਕੇ ਦੇ ਲੋਕਾਂ ਦਾ ਮਾਣ ਹੋਰ ਜਿਆਦਾ ਵਧਿਆ ਹੈ।