ਮਾਲੇਰਕੋਟਲਾ,20 ਮਈ (ਬਲਵਿੰਦਰ ਸਿੰਘ ਭੁੱਲਰ) : ਦੇਸ਼ ਅੰਦਰ ਹੋ ਰਹੀ ਮੌਜੂਦਾ ਲੋਕ ਸਭਾ ਚੋਣ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਆਪਣੀਆਂ ਭਾਵਪੂਰਤ ਤਕਰੀਰਾਂ ਰਾਹੀਂ ਆਪਣੀਆਂ ਨਿਕਟ ਵਿਰੋਧੀ ਸਾਰੀਆਂ ਰਾਜਨੀਤਕ ਪਾਰਟੀਆਂ ਸਮੇਤ ਭਾਰਤੀ ਜਨਤਾ ਪਾਰਟੀ ਦੀ ਬੋਲਤੀ ਬੰਦ ਕਰ ਦਿੱਤੀ ਹੈ ਜਿਸ ਦੇ ਚਲਦਿਆਂ ਸਮੁੱਚਾ ਦੇਸ਼ ਹੈਰਾਨ ਹੈ ਅਤੇ ਕੇਂਦਰ ਵਿੱਚ ਸਰਕਾਰ ਵੀ ਇੰਡੀਆ ਅਲਾਇੰਸ ਦੀ ਬਣ ਰਹੀ ਹੈ ਜਿਸ ਵਿੱਚ ਰਾਹੁਲ ਗਾਂਧੀ ਜੀ ਮਹੱਤਵਪੂਰਨ ਰੋਲ ਨਿਭਾਉਣ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸੂਬਾ ਸਕੱਤਰ ਸ.ਬਲਵੰਤ ਸਿੰਘ ਦੁੱਲਮਾਂ ਨੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਮਈ ਮਹੀਨੇ ਦੌਰਾਨ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਕੁਝ ਨੈਸ਼ਨਲ ਚੈਨਲਾਂ ਵਲੋਂ ਕੀਤੇ ਗਏ ਸਰਵੇ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਸ ਵਾਰ ਸੱਤ ਲੋਕ ਸਭਾ ਸਟਿਾਂ ਤੇ ਚੋਣ ਜਿੱਤ ਰਹੀ ਹੈ ਪਰ ਪਰ ਪੰਜਾਬ ਅੰਦਰ ਬਣੇ ਨਵੇਂ ਸਮੀਕਰਨਾਂ ਮੁਤਾਬਕ ਕਾਗਰਸ ਪਾਰਟੀ ਸੱਤ ਨਹੀਂ ਬਲਕਿ ਅੱਠ ਸੀਟਾਂ ਤੇ ਜਿੱਤ ਦਰਜ਼ ਕਰੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆ 2027 ਦੌਰਾਨ ਹੋਣ ਵਾਲੀਆਂ ਚੋਣਾਂ ਦੌਰਾਨ ਵੀ ਪੰਜਾਬ ਪ੍ਰਦੇਸ਼ ਕਾਂਗਰਸ ਆਪਣੀ ਸਰਕਾਰ ਬਣਾਉਣ ਦੇ ਸਮਰੱਥ ਹੋ ਜਾਵੇਗੀ।